ਪੰਜਾਬ ਖੰਨਾ ’ਚ ਧਾਗਾ ਫੈਕਟਰੀ ਦੀ ਬੱਸ ਨੂੰ ਹਾਦਸਾ; ਡੇਢ ਦਰਜਨ ਦੇ ਕਰੀਬ ਮੁਲਾਜ਼ਮ ਜ਼ਖਮੀ By admin - July 24, 2025 0 3 Facebook Twitter Pinterest WhatsApp ਖੰਨਾ ਦੇ ਬੀਜਾ ਵਿਖੇ ਇਕ ਧਾਗਾ ਫੈਕਟਰੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਡੇਢ ਦਰਜਨ ਦੇ ਕਰੀਬ ਫੈਕਟਰੀ ਮੁਲਾਜਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪ੍ਰਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਤੇਜ਼ ਰਫਤਾਰ ਟਿੱਪਰ ਕਾਰਨ ਵਾਪਰਿਆ ਐ। ਲੋਕਾਂ ਦੇ ਦੱਸਣ ਮੁਤਾਬਕ ਇਕ ਤੇਜ਼ ਰਫਤਾਰ ਟਿੱਪਰ ਨੇ ਚੌਂਕ ਵਿਚ ਆ ਰਹੀ ਧਾਗਾ ਫੈਕਟਰੀ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ। ਹਾਦਸੇ ਵੇਲੇ ਬੱਸ ਵਿਚ 20 ਤੋਂ 25 ਮੁਲਾਜ਼ਮ ਸਵਾਰ ਸਨ ਅਤੇ ਹਾਦਸੇ ਸਮੇਂ ਦੋਵੇਂ ਵਾਹਨਾਂ ਦੀ ਰਫਤਾਰ ਵੀ ਕਾਫੀ ਤੇਜ਼ ਦੱਸੀ ਜਾ ਰਹੀ ਐ।