ਪੰਜਾਬ ਅਬੋਹਰ ਦੇ ਮਲੂਕਪੁਰ ਮਾਇਨਰ ’ਚੋਂ ਮਿਲੀ ਬੱਚੇ ਦੀ ਲਾਸ਼; ਪੁਲਿਸ ਨੇ ਲਾਸ਼ ਨੂੰ ਪਛਾਣ ਲਈ ਰੱਖ ਕੇ ਜਾਂਚ ਕੀਤੀ ਸ਼ੁਰੂ By admin - July 24, 2025 0 3 Facebook Twitter Pinterest WhatsApp ਅਬੋਹਰ ਦੇ ਮਲੂਕਪੁਰ ਮਾਇਨਰ ਵਿਚੋਂ ਇਕ ਚਾਰ ਸਾਲਾ ਬੱਚੇ ਦੀ ਲਾਸ਼ ਮਿਲਣ ਦੀ ਖਬਰ ਐ। ਲੋਕਾਂ ਨੇ ਨਹਿਰ ਦੇ ਪਾਣੀ ਵਿਚ ਬੱਚੇ ਦੀ ਲਾਸ਼ ਤੈਰਦੀ ਵੇਖਣ ਬਾਅਦ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢ ਕੇ ਸ਼ਨਾਖਤ ਲਈ ਰੱਖਿਆ ਗਿਆ ਐ। ਮੌਕੇ ਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਮੁਤਾਬਕ ਇਹ ਲਾਸ਼ ਬੀਤੇ ਦਿਨ ਨਹਿਰ ਵਿਚ ਡਿੱਗੇ ਮੋਟਰ ਸਾਇਕਲ ਸਵਾਰ ਪਰਿਵਾਰ ਦੀ ਹੋ ਸਕਦੀ ਐ। ਇਸ ਪਰਿਵਾਰ ਦੇ ਨਾਲ ਦੋ ਬੱਚੇ ਸਨ, ਜਿਨ੍ਹਾਂ ਲਾਸ਼ ਬਰਾਮਦ ਹੋਣਾ ਬਾਕੀ ਐ। ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ।