ਪੰਜਾਬ ਮੋਗਾ ਦੇ ਓਵਰ ਬ੍ਰਿਜ ਹੇਠਾਂ ਡੁੱਬੀ ਪਰਿਵਾਰ ਦੀ ਕਾਰ; ਸਵਾਰੀਆਂ ਦਾ ਰਿਹਾ ਬਚਾਅ, ਮੁਸ਼ੱਕਤ ਬਾਦ ਕਾਰ ਕੱਢੀ ਬਾਹਰ; ਨਗਰ ਨਿਗਮ ਮੇਅਰ ਨੇ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ By admin - July 23, 2025 0 2 Facebook Twitter Pinterest WhatsApp ਮੋਗਾ ਸ਼ਹਿਰ ਦੇ ਓਵਰ ਬ੍ਰਿਜ ਹੇਠਾਂ ਅੱਜ ਉਸ ਵੇਲੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਭਾਰੀ ਮੀਂਹ ਤੋਂ ਬਾਅਦ ਇਕੱਠਾ ਹੋਏ ਪਾਣੀ ਵਿਚ ਇਕ ਪਰਿਵਾਰ ਦੀ ਕਾਰ ਫੱਸ ਗਈ। ਪਾਣੀ ਜ਼ਿਆਦਾ ਹੋਣ ਕਾਰਨ ਕਾਰ ਪਾਣੀ ਵਿਚ ਡੁੱਬਣਾ ਸ਼ੁਰੂ ਹੋ ਗਈ, ਜਿਸ ਤੋਂ ਬਾਦ ਕਾਰ ਵਿਚ ਚਾਰ ਜਣਿਆਂ ਨੇ ਕਾਰ ਦੀ ਛੱਤ ਤੇ ਚੜ੍ਹ ਕੇ ਜਾਨ ਬਚਾਈ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਚਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਨਗਰ ਨਿਗਮ ਦੀ ਟੀਮ ਨੇ ਮੁਸ਼ੱਕਤ ਬਾਦ ਕਾਰ ਨੂੰ ਪਾਣੀ ਵਿਚ ਬਾਹਰ ਕੱਢਿਆ। ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਕੁਦਰਤੀ ਆਫਤ ਕਾਰਨ ਵਾਪਰੀ ਐ ਜਦਕਿ ਨਗਰ ਨਿਗਮ ਦੇ ਮੁਲਾਜਮ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਨੇ। ਦੱਸਣਯੋਗ ਐ ਕਿ ਮੋਗਾ ਵਿੱਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਦੇ ਚਲਦਿਆਂ ਸ਼ਹਿਰ ਦੇ ਇਕਲੌਤੇ ਓਵਰ ਬ੍ਰਿਜ ਦੇ ਹੇਠਾਂ 15 ਤੋਂ 20 ਫੁੱਟ ਪਾਣੀ ਇਕੱਠਾ ਹੋ ਗਿਆ ਸੀ। ਇਸੇ ਦੌਰਾਨ ਜਦੋਂ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦਾ ਇੱਕ ਪਰਿਵਾਰ ਆਪਣੇ ਪਰਿਵਾਰ ਦੇ ਇੱਕ ਮੈਂਬਰ ਦਾ ਐਮਆਰਆਈ ਕਰਵਾਉਣ ਲਈ ਪੁਲ ਦੇ ਹੇਠਾਂ ਤੋਂ ਲੰਘ ਰਿਹਾ ਸੀ ਤਾਂ ਪਾਣੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਕਾਰ ਪਾਣੀ ਵਿੱਚ ਡੁੱਬਣ ਲੱਗੀ। ਉਸ ਸਮੇਂ ਕਾਰ ਵਿੱਚ ਦੋ ਕੁੜੀਆਂ ਅਤੇ ਦੋ ਆਦਮੀ ਸਨ। ਕਿਸੇ ਤਰ੍ਹਾਂ ਇਨ੍ਹਾਂ ਚਾਰਾਂ ਨੇ ਆਪਣੀ ਕਾਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਕਾਰ ਦੀ ਛੱਤ ‘ਤੇ ਚੜ੍ਹ ਗਏ, ਪਰ ਕਾਰ ਪਾਣੀ ਵਿੱਚ ਡੁੱਬਣ ਲੱਗੀ, ਜਿਸ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਕਾਰ ਵਿੱਚ ਸਵਾਰ ਲੋਕਾਂ ਦੀ ਜਾਨ ਬਚਾਈ। ਜਿਸ ਤੋਂ ਬਾਅਦ ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ, ਜਿਸ ਵਿੱਚ ਸੋਸਾਇਟੀ ਮੈਂਬਰ ਅਤੇ ਨਗਰ ਨਿਗਮ ਦੇ ਮੇਅਰ ਬਲਜੀਤ ਚੰਨੀ ਵੀ ਮੌਜੂਦ ਸਨ, ਨੇ ਕਾਫ਼ੀ ਮਿਹਨਤ ਤੋਂ ਬਾਅਦ ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੇ ਵਸਨੀਕ ਪ੍ਰਕਾਸ਼ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਭੈਣ ਦੀ ਲੱਤ ‘ਤੇ ਸੱਟ ਲੱਗਣ ਕਾਰਨ ਉਸਦਾ ਐਮਆਰਆਈ ਕਰਵਾਉਣ ਜਾ ਰਿਹਾ ਸੀ। \ਕਾਰ ਦੀਆਂ ਖਿੜਕੀਆਂ ਬੰਦ ਸਨ। ਜਿਸ ਕਾਰਨ ਉਹ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਪਾਣੀ ਕਿੰਨਾ ਡੂੰਘਾ ਹੈ। ਮੀਡੀਆ ਵੱਲੋਂ ਨਗਰ ਨਿਗਮ ਦੀ ਅਣਗਹਿਲੀ ਬਾਰੇ ਪੁੱਛੇ ਜਾਣ ਤੇ ਸਮਾਜ ਸੇਵਾ ਸੋਸਾਇਟੀ ਅਤੇ ਨਗਰ ਨਿਗਮ ਦੇ ਮੈਂਬਰ ਬਲਜੀਤ ਸਿੰਘ ਚੰਨੀ ਨੇ ਇਸਨੂੰ ਕੁਦਰਤੀ ਆਫ਼ਤ ਦਸਦਿਆਂ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ।