ਸੰਗਰੂਰ ਦੇ ਪਿੰਡ ਘਾਬਦਾਂ ਦੇ ਨਸ਼ਾ ਛੁਡਾਊ ਕੇਂਦਰ ‘ਚੋਂ ਭੱਜੇ 8 ਮਰੀਜ਼; ਪੁਲਿਸ ਤੇ ਡਾਕਟਰਾਂ ਨੂੰ ਕੁੱਟ ਕੇ ਹੋਏ ਫਰਾਰ; ਪੁਲਿਸ ਮੁਲਾਜਮ ਗੰਭੀਰ ਜ਼ਖਮੀ, ਪੁਲਿਸ ਕਰ ਰਹੀ ਜਾਂਚ

0
2

ਸੰਗਰੂਰ ਦੇ ਪਿੰਡ ਘਾਬਦਾਂ ਵਿੱਚ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚੋਂ 8 ਮਰੀਜ਼ ਪੁਲਿਸ ਅਤੇ ਨਰਸ ਨਾਲ ਕੁੱਟਮਾਰ ਕਰ ਕੇ ਫਰਾਰ ਹੋ ਗਏ। ਪੁਲਿਸ ਮੁਲਾਜ਼ਮ ਮਲਕੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਹਿਲਾਂ ਵੀ ਕਈ ਮਰੀਜ਼ ਇਸ ਨਸ਼ਾ ਛੁਡਾਊ ਕੇਂਦਰ ਵਿਚੋਂ ਭੱਜ ਚੁੱਕੇ ਹਨ। ਇਸ ਕੇਂਦਰ ‘ਚ ਐਨਡੀਪੀਐਸ ਐਕਟ ਤੇ ਨਸ਼ਾ ਕਰਨ ਦੇ ਆਦੀ ਵਿਅਕਤੀ ਦਾਖ਼ਲ ਸਨ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਨਰਸ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

ਪੁਲਿਸ ਮੁਲਾਜ਼ਮ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਡਿਊਟੀ ਘਾਬਦਾਂ ਨਸ਼ਾ ਛੁਡਾਊ ਕੇਂਦਰ ਵਿਚ ਸੀ। ਉਸ ਸਮੇਂ ਖਾਣੇ ਦਾ ਟਾਈਮ ਹੋਇਆ ਸੀ ਅਤੇ ਨਰਸ ਦਵਾਈ ਦੇਣ ਲਈ ਮਰੀਜ਼ਾਂ ਕੋਲ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਨਰਸ ਨੂੰ ਧੱਕਾ ਮਾਰਿਆ ਅਤੇ ਉਸ ਨੂੰ ਸੱਟ ਲੱਗ ਗਈ। ਫਿਰ ਉਹ ਉਨ੍ਹਾਂ ਵੱਲ ਵਧੇ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਨ੍ਹਾਂ ਨੂੰ ਥੱਲੇ ਸੁੱਟ ਦਿੱਤਾ ਅਤੇ ਭੱਜ ਗਏ।

ਇਸ ਦੌਰਾਨ ਇਨ੍ਹਾਂ ਕਈਆਂ ਨੇ ਭੱਜਣਾ ਸੀ ਪਰ ਕੇਂਦਰ ਵਾਲਿਆਂ ਨੇ ਮਾਮਲੇ ਨੂੰ ਸਾਂਭ ਲਿਆ। ਇਸ ਦੌਰਾਨ ਫਿਰ ਵੀ 8 ਮਰੀਜ਼ ਭੱਜ ਗਏ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਇਸ ਤੋਂ ਬਾਅਦ ਇਨ੍ਹਾਂ 8 ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here