ਪੰਜਾਬ ਪਠਾਨਕੋਟ ’ਚ ਰੇਲਵੇ ਪੁਲ ਦਾ ਪਾਣੀ ਕਾਰਨ ਨੁਕਸਾਨ; ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਰੇਲਵੇ ਦੇ ਅਧਿਕਾਰੀ; ਮੁਰੰਮਤ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ By admin - July 23, 2025 0 3 Facebook Twitter Pinterest WhatsApp ਪਠਾਨਕੋਟ ਨੂੰ ਜਲੰਧਰ ਨਾਲ ਜੋੜਣ ਵਾਲੀ ਇਕ ਮਾਤਰ ਰੇਲਵੇ ਪੁਲ ਨੂੰ ਚੱਕੀ ਦਰਿਆ ਵੱਲੋਂ ਨੁਕਸਾਨ ਪਹੁੰਚਾਉਣ ਦੀ ਖਬਰ ਸਾਹਮਣੇ ਆਈ ਐ। ਖਦਸ਼ਾ ਜਤਾਇਆ ਜਾ ਰਿਹਾ ਐ ਕਿ ਜੇਕਰ ਮੁੜ ਪਾਣੀ ਦੀ ਰਫਤਾਰ ਵਧਦੀ ਐ ਇਹ ਪੁਲ ਨੂੰ ਨੁਕਸਾਨ ਪਹੁੰਚਾ ਸਕਦਾ ਐ। ਉਧਰ ਮੌਕੇ ਤੇ ਨਜਾਕਤ ਨੂੰ ਵੇਖਦਿਆਂ ਰੇਲਵੇ ਵਿਭਾਗ ਵੀ ਸਰਗਰਮ ਹੋ ਗਿਆ ਐ। ਇਸੇ ਨੂੰ ਲੈ ਕੇ ਅੱਜ ਸਵੇਰੇ ਦਿੱਲੀ ਤੋਂ ਰੇਲਵੇ ਵਿਭਾਗ ਦੇ ਚੀਫ ਇੰਜੀਨੀਅਰ ਵੱਲੋਂ ਮੌਕੇ ਤੇ ਪਹੁੰਚੇ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਐ। ਮੁੱਖ ਇੰਜੀਨੀਅਰ ਵੱਲੋਂ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਰੇਲ ਆਵਾਜਾਈ ਰੋਕਣ ਜਾਂ ਜਾਰੀ ਰੱਖੇ ਜਾਣ ਬਾਰੇ ਵੀ ਨਿਰੀਖਣ ਕੀਤਾ। ਇਸ ਸਭ ਦਾ ਜਾਇਜ਼ਾ ਲੈਣ ਤੋਂ ਬਾਅਦ ਚੀਫ ਇੰਜੀਨੀਅਰ ਵਾਪਸ ਦਿੱਲੀ ਪਰਤ ਗਏ ਜਿੱਥੇ ਜਾ ਕੇ ਉਹਨਾਂ ਵੱਲੋਂ ਆਪਣੇ ਅਧਿਕਾਰੀਆਂ ਨੂੰ ਮੌਕੇ ਦਾ ਬਿਓਰਾ ਦਿੱਤਾ ਜਾਵੇਗਾ। ਦੱਸਦੇ ਚਲੀਏ ਕਿ ਕੱਲ੍ਹ ਹੋਏ ਨੁਕਸਾਨ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਅਜੇ ਵੀ ਟ੍ਰੇਨਾਂ ’ਤੇ ਕਿਸੇ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਲਗਾਈ ਹੈ ਅਤੇ ਪੁੱਲ ਤੋਂ ਟਰੇਨਾਂ ਬਿਨਾਂ ਰੋਕ ਟੋਕ ਥੋੜੀ ਗਤੀ ’ਚ ਨਿਕਲ ਰਹੀਆਂ ਹਨ। ਇਹ ਵੀ ਦੱਸਣਯੋਗ ਐ ਕਿ ਬਰਸਾਤਾਂ ਦੇ ਮੌਸਮ ਦੌਰਾਨ ਆਏ ਸਾਲ ਚੱਕੀ ਦਰਿਆ ਵੱਲੋਂ ਇਲਾਕੇ ਅੰਦਰ ਭਾਰੀ ਨੁਕਸਾਨ ਕੀਤਾ ਜਾਂਦਾ ਐ। ਪਿਛਲੇ ਸਾਲ ਵੀ ਰੇਲਵੇ ਲਾਈਨਾਂ ਲਈ ਬਣਾਏ ਗਏ ਪਿੱਲਰਾਂ ਦਾ ਭਾਰੀ ਨੁਕਸਾਨ ਹੋਇਆ ਐ। ਇਸ ਸਾਲ ਵੀ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਪਹਾੜਾਂ ਚ ਤੇਜ਼ ਬਰਸਾਤ ਦੀ ਵਜਾ ਨਾਲ ਨਦੀਆਂ ਨਾਲੇ ਉਫਾਨ ਤੇ ਨੇ ਅਤੇ ਉਹ ਆਪਣੇ ਰਾਹ ਵਿਚ ਆਉਂਦੀ ਹਰ ਚੀਜ਼ ਨੂੰ ਆਪਣੇ ਨਾਲ ਰੋੜ ਲਿਜਾਣ ਲਈ ਬਜਿੱਦ ਜਾਪਦੇ ਨੇ। ਬੀਤੇ ਦਿਨ ਪਠਾਨਕੋਟ ਤੋਂ ਵੀ ਅਜਿਹੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਦੋਂ ਪਠਾਨਕੋਟ ਤੋਂ ਜਾਣ ਵਾਲੇ ਏਅਰਪੋਰਟ ਰੋਡ ਨੂੰ ਚੱਕੀ ਦਰਿਆ ਵੱਲੋਂ ਢਾਹ ਲਗਾ ਲਈ ਸੀ। ਦਰਿਆ ਦੇ ਪਾਣੀ ਨੇ ਪਠਾਨਕੋਟ ਜਲੰਧਰ ਨੂੰ ਜੋੜਨ ਵਾਲਾ ਇੱਕ ਮਾਤਰ ਰੇਲਵੇ ਪੁਲ ਨੂੰ ਬਚਾਉਣ ਲਈ ਬਣੀ ਪ੍ਰੋਟੈਕਸ਼ਨ ਵਾਲ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਸੀ ਅਤੇ ਦਰਿਆ ਦਾ ਪਾਣੀ ਇਸ ਕੰਧ ਦੇ ਜਿਆਦਾਤਰ ਹਿੱਸੇ ਨੂੰ ਆਪਣੇ ਨਾਲ ਵਹਾ ਕੇ ਲਿਜਾ ਚੁੱਕਾ ਐ। ਜੇਕਰ ਆਉਂਦੇ ਦਿਨਾਂ ਦੌਰਾਨ ਪਾਣੀ ਦਾ ਪੱਧਰ ਹੋਰ ਵਧਦਾ ਐ ਤਾਂ ਇਹ ਰੇਲਵੇ ਪੁਲ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਐ, ਜਿਸ ਦੇ ਚਲਦਿਆਂ ਰੇਲਵੇ ਵਿਭਾਗ ਚੌਕੰਨਾ ਹੋ ਗਿਆ ਐ ਅਤੇ ਉਸ ਦੇ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਐ। ਉਮੀਦ ਕੀਤੀ ਜਾਂਦੀ ਐ ਕਿ ਮੌਨਸੂਨ ਸੀਜ਼ਨ ਨੂੰ ਵੇਖਦਿਆਂ ਰੇਲਵੇ ਵਿਭਾਗ ਵੱਲੋਂ ਲੋੜੀਂਦੇ ਅਹਿਤਿਆਤੀ ਕਦਮ ਚੁੱਕੇ ਜਾਣਗੇ।