ਪੰਜਾਬ ਅਕਾਲੀ ਆਗੂ ਲੰਗਾਹ ਦੀ ਜਥੇਦਾਰ ਗੜਗੱਜ ਨਾਲ ਮੁਲਾਕਾਤ; ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ; ਕਿਹਾ, ਸਿਧਾਂਤਾਂ ਮੁਤਾਬਕ ਹੀ ਹੋਵੇਗਾ ਭਾਜਪਾ ਨਾਲ ਗਠਜੋੜ By admin - July 23, 2025 0 4 Facebook Twitter Pinterest WhatsApp ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਲੰਗਾਹ ਨੇ ਕਿਹਾ ਕਿ ਜਥੇਦਾਰ ਸਾਹਿਬ ਪੰਥ ਦੀ ਸਤਿਕਾਰਤ ਸਖਸ਼ੀਅਤ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਐ। ਮੀਡੀਆ ਵੱਲੋਂ ਅਕਾਲੀ ਭਾਜਪਾ ਗਠਜੋੜ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗਠਜੋਠ ਸਿਧਾਂਤਾਂ ਤੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਕਿਸਾਨਾਂ ਦੇ ਮਸਲੇ ਪੈਡਿੰਗ ਪਏ ਨੇ, ਇਸ ਲਈ ਜੇਕਰ ਇਹ ਮਸਲੇ ਹੱਲ ਹੋ ਜਾਂਦੇ ਨੇ ਤਾਂ ਗਠਜੋੜ ਬਾਰੇ ਸੋਚਿਆ ਜਾ ਸਕਦਾ ਐ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਦੇ ਇਸ ਬਿਆਨ ਦਾ ਸਵਾਗਤ ਕਰਦਾ ਹਾਂ ਪਰ ਇਸ ਵਾਰ ਗਠਜੋੜ ਸਿਧਾਂਤਾਂ ‘ਤੇ ਹੋਵੇਗਾ, ਸਾਡੇ ਬੰਦੀ ਸਿੰਘ 30/35 ਸਾਲਾਂ ਤੋਂ ਜੇਲ੍ਹਾਂ ਵਿੱਚ ਹਨ ਅਤੇ ਉਹ ਹੁਣ ਮਾਨਸਿਕ ਤੌਰ ‘ਤੇ ਬਿਮਾਰ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਲੰਬਿਤ ਹਨ। ਜੇਕਰ ਇਹ ਮਸਲੇ ਹੱਲ ਹੋ ਜਾਂਦੇ ਹਨ ਤਾਂ ਅਸੀਂ ਭਾਜਪਾ ਨਾਲ ਗਠਜੋੜ ਬਾਰੇ ਪੰਜਾਬ ਦੀ ਜਨਤਾ ਨੂੰ ਦੱਸਣ ਦੀ ਸਥਿਤੀ ਵਿੱਚ ਹਾਂ। ਏਜੰਸੀਆਂ ਦੇ ਏਜੰਟ ਈਮੇਲ ਭੇਜ ਰਹੇ ਹਨ ਅਤੇ ਇਹ ਗੁਰੂ ਸਾਹਿਬ ਦਾ ਸਥਾਨ ਹੈ ਜਿੱਥੋਂ ਅਸੀਂ ਅਸ਼ੀਰਵਾਦ ਲੈਂਦੇ ਹਾਂ ਅਤੇ ਕਿਸੇ ਵਿੱਚ ਇਸ ਸਥਾਨ ‘ਤੇ ਹਮਲਾ ਕਰਨ ਦੀ ਹਿੰਮਤ ਨਹੀਂ ਹੈ ਅਤੇ ਇਤਿਹਾਸ ਨੇ ਦਿਖਾਇਆ ਹੈ ਕਿ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਨਾਲ ਕੀ ਹੋਇਆ।