ਪੰਜਾਬ ਜਲੰਧਰ ’ਚ ਸਕੂਲੀ ਬੱਸ ਹੇਠ ਆਈ ਬੱਚੀ ਨੂੰ ਦਿੱਤੀ ਅੰਤਮ ਵਿਦਾਈ; ਪੋਸਟ ਮਾਰਟਮ ਤੋਂ ਬਾਦ ਨਮ ਅੱਖਾਂ ਨਾਲ ਕੀਤਾ ਸਪੁਰਦ-ਏ-ਖਾਕ By admin - July 23, 2025 0 3 Facebook Twitter Pinterest WhatsApp ਬੀਤੇ ਦਿਨ ਜਲੰਧਰ ਦੇ ਆਦਮਪੁਰ ਦੇ ਨਿੱਜੀ ਸਕੂਲ ਵਿਖੇ ਸਕੂਲੀ ਬੱਸ ਹੇਠਾਂ ਆਉਣ ਕਾਰਨ ਜਾਨ ਗੁਆਉਣ ਵਾਲੀ ਛੋਟੀ ਬੱਚੀ ਕੀਰਤ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਐ। ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕੀਤਾ ਗਿਆ, ਜਿਸ ਤੋਂ ਬਾਅਦ ਬੱਚੀ ਨੂੰ ਨਮ-ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਹਰਨੀਂਦਰ ਜੀਤ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਕੀਰਤ ਨੂੰ ਅੰਤਮ ਵਿਦਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੱਲ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਪ੍ਰਸ਼ਾਸਨ ਖਾਸਤੌਰ ਤੇ ਪੁਲਸ ਨਾਲ ਗਿੱਲਾ ਕਰਦਿਆਂ ਕਿਹਾ ਕਿ ਪੁਲਿਸ ਨੇ ਪਰਚਾ ਕਰੀਬ 10 ਘੰਟੇ ਬਾਅਦ ਦਰਜ ਕੀਤਾ। ਥਾਣਾ ਮੁਖੀ ਆਦਮਪੁਰ ਦੇ ਅਵੇਸਲੇ ਰਵਈਏ ’ਤੇ ਵੀ ਸ਼ੰਕੇ ਜਾਹਰ ਕਰਦਿਆਂ ਸਰਕਾਰ ਨੂੰ ਗੁਜਾਰਿਸ਼ ਕੀਤੀ ਕਿ ਅਜਿਹੇ ਗੰਭੀਰ ਮਾਮਲਿਆਂ ਨੂੰ ਸੰਜੀਦਗੀ ਨਾਲ ਨਾ ਲੈਣ ਵਾਲੇ ਅਫ਼ਸਰਾਂ ਨੂੰ ਅਜਿਹੇ ਅਸਥਾਨਾਂ ਤੇ ਲਗਾਇਆ ਜਾਵੇ ਜਿੱਥੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨੀ ਪਵੇ।