ਪੰਜਾਬ ਬਟਾਲਾ ’ਚ ਸੁੱਕੇ ਖੂਹ ’ਚ ਡਿੱਗਣ ਕਾਰਨ ਮੱਝ ਦੀ ਮੌਤ; ਗਰੀਬ ਕਿਸਾਨ ਦਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ; ਪ੍ਰਸ਼ਾਸਨ ਦੀ ਅਣਗਹਿਲੀ ਆਈ ਸਾਹਮਣੇ, ਮੰਗਿਆ ਮੁਆਵਜ਼ਾ By admin - July 23, 2025 0 4 Facebook Twitter Pinterest WhatsApp ਬਟਾਲਾ ਦੇ ਪਿੰਡ ਥੇਹ ਗੁਲਾਬ ਨਬੀ ਵਿਖੇ ਇਕ ਸੁੱਕੇ ਖੂਹ ਵਿਚ ਡਿੱਗਣ ਕਾਰਨ ਮੱਝ ਦੀ ਮੌਤ ਹੋ ਗਈ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਕ ਗਰੀਬ ਕਿਸਾਨ ਦਾ ਸਵਾ ਲੱਖ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਐ। ਪੀੜਤ ਕਿਸਾਨ ਨੇ ਖੂਹ ਵਾਲੀ ਜ਼ਮੀਨ ਦੇ ਮਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਕਿਸਾਨ ਦਾ ਇਲਜਾਮ ਐ ਕਿ ਉਕਤ ਜਮੀਨ ਮਾਲਕ ਨੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਖੂਹ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ। ਕਿਸਾਨ ਦਾ ਇਲਜਾਮ ਐ ਕਿ ਉਹ ਜਮੀਨ ਮਾਲਕ ਤੇ ਥਾਣੇ ਵੀ ਇਤਲਾਹ ਦੇ ਚੁੱਕਾ ਐ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਪੀੜਤ ਕਿਸਾਨ ਨੇ ਇਨਸਾਫ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਬੋਰਵੈਲ ਅਤੇ ਡੂੰਘੇ ਟੋਇਆਂ ਵਿੱਚ ਡਿੱਗਣ ਨਾਲ ਕਈ ਇਨਸਾਨੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਸਰਕਾਰ ਵੱਲੋਂ ਹਰ ਤਾਰਾ ਦੇ ਬੋਰਵੈਲ , ਸੁੱਕੇ ਖੂਹ ਅਤੇ ਟੋਏ ਯਾ ਤਾਂ ਮਿੱਟੀ ਪਾ ਕੇ ਪੂਰ ਦੇਣ ਜਾਂ ਫਿਰ ਖੁੱਲੇ ਨਾ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਵੱਖ ਵੱਖ ਜਿਲਿਆਂ ਵਿੱਚ ਪ੍ਰਸ਼ਾਸਨ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਟੋਇਆ ਖੁੱਲਾ ਨਾ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਪਰ ਇਹਨਾਂ ਹੁਕਮਾਂ ਤੇ ਅਮਲ ਨਹੀਂ ਹੋਇਆ। ਅਜੇ ਵੀ ਕਈ ਪੁਰਾਣੇ ਖੂਹ ਜਿਨਾਂ ਵਿੱਚੋਂ ਕੁਝ ਸੁੱਕ ਵੀ ਗਏ ਹਨ ਖੁੱਲੇ ਨਜ਼ਰ ਆਉਂਦੇ ਹਨ। ਅਜਿਹੇ ਹੀ ਇਕ ਸੁੱਕੇ ਖੂਹ ਵਿਚ ਡਿੱਗਣ ਕਾਰਨ ਬਟਾਲਾ ਦੇ ਪਿੰਡ ਥੇਹ ਗੁਲਾਮ ਨਬੀ ਦੇ ਰਹਿਣ ਵਾਲੇ ਇੱਕ ਛੋਟੇ ਕਿਸਾਨ ਦੀ ਸਵਾ ਲੱਖ ਰੁਪਏ ਦੇ ਕਰੀਬ ਮੁੱਲ ਦੀ ਮੱਝ ਦੀ ਮੌਤ ਹੋ ਗਈ। ਕਿਸਾਨ ਗਿਆਨ ਸਿੰਘ ਨੇ ਦੱਸਿਆ ਕਿ ਉਹ ਇੱਕ ਏਕੜ ਜਮੀਨ ਦਾ ਮਾਲਕ ਹੈ ਤੇ ਕੁਝ ਮਹੀਨੇ ਪਹਿਲਾਂ ਉਸਨੇ ਇੱਕ ਮਾਲਵੇ ਦੀ ਮੱਝ ਸਵਾ ਲੱਖ ਰੁਪਏ ਦੀ ਖਰੀਦੀ ਸੀ ਜਿਸ ਦਾ ਦੁੱਧ ਵੇਚ ਕੇ ਉਹ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਬੀਤੇ ਦਿਨ ਮਾਝੇ ਦੀ ਰੱਸੀ ਅਚਾਨਕ ਖੁੱਲ ਗਈ ਅਤੇ ਉਹ ਨਜ਼ਦੀਕ ਦੇ ਇੱਕ ਕਿਸਾਨ ਦੇ ਖੇਤਾਂ ਵਿੱਚ ਖੁੱਲੇ ਸੁੱਕੇ ਖੂਹ ਵਿੱਚ ਜਾ ਡਿੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ । ਮ੍ਰਿਤ ਮੱਝ ਪੰਜ ਦਿਨਾਂ ਬਾਅਦ ਵੀ ਖੂਹ ਵਿੱਚ ਹੀ ਪਈ ਹੈ ਪਰ ਖੂਹ ਵਾਲੀ ਜ਼ਮੀਨ ਦੇ ਮਾਲਕ ਨੇ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ , ਜਿਸ ਕਾਰਨ ਉਸਨੇ ਥਾਣਾ ਸੇਖਵਾਂ ਤਕ ਪਹੁੰਚ ਕੀਤੀ ਪਰ ਪਿਛਲੇ ਪੰਜ ਦਿਨਾਂ ਤੋਂ ਪੁਲਿਸ ਵੱਲੋਂ ਰੋਜ਼ ਉਸ ਨੂੰ ਥਾਣੇ ਬੁਲਾਇਆ ਜਾ ਰਿਹਾ ਹੈ ਪਰ ਦੂਸਰੀ ਪਾਰਟੀ ਇੱਕ ਵਾਰ ਵੀ ਥਾਣੇ ਨਹੀਂ ਆਈ ਹੈ। ਉਹ ਗਰੀਬ ਕਿਸਾਨ ਹੈ ਇਸ ਲਈ ਉਸ ਦੀ ਮਦਦ ਕੀਤੀ ਜਾਏ।