ਪੰਜਾਬ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਪੁਲਿਸ ਦੀ ਹੁੱਕਾ ਬਾਰ ’ਤੇ ਰੇਡ; ਮਾਲਕ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - July 23, 2025 0 5 Facebook Twitter Pinterest WhatsApp ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਵੱਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਚਲ ਰਹੇ ਹੁੱਕਾ ਬਾਰ ‘ਤੇ ਰੇਡ ਕਰ ਕੇ ਉਸ ਦੇ ਮਾਲਿਕ ਨੂੰ ਗ੍ਰਿਫ਼ਤਾਰ ਕੀਤਾ ਐ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਐਕਰੂ ਕੈਫੇ ਐਂਡ ਲਾਊਂਜ ਰੈਸਟੋਰੈਂਟ ਵਿਖੇ ਰੇਡ ਕੀਤੀ। ਇਸ ਦੌਰਾਨ ਪੁਲਿਸ ਹੱਥ ਕੁੱਝ ਸਬੂਤ ਲੱਗੇ, ਜਿਸ ਤੋਂ ਬਾਅਦ ਬਾਹਰ ਦੇ ਮਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਖਬਰਾਂ ਮੁਤਾਬਕ ਇਸ ਹੁੱਕਾ ਬਾਰ ਤੇ ਦੋ ਮਹੀਨੇ ਪਹਿਲਾਂ ਹੀ ਰੇਡ ਕੀਤੀ ਸੀ ਪਰ ਹੁੱਕਾ ਬਾਰ ਮਾਲਕ ਵੱਲੋਂ ਫਿਰ ਤੋਂ ਗੁਪਤ ਤਰੀਕੇ ਨਾਲ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਰੈਸਟੋਰੈਂਟ ਅੰਦਰ ਮੌਜੂਦ ਲੜਕੇ ਲੜਕੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਜਗਬੀਰ ਸਿੰਘ ਨੇ ਦੱਸਿਆ ਕਿ ਇਹ ਰੈਸਟੋਰੈਂਟ ਪਹਿਲਾਂ ਵੀ ਦੋ ਮਹੀਨੇ ਪਹਿਲਾਂ ਪੁਲਿਸ ਦੀ ਰੇਡ ਦਾ ਨਿਸ਼ਾਨਾ ਬਣ ਚੁੱਕਾ ਸੀ। ਉਦੋਂ ਵੀ ਮਾਲਕ ਵਿਰੁੱਧ ਕਾਰਵਾਈ ਕੀਤੀ ਗਈ ਸੀ ਪਰ ਬਾਵਜੂਦ ਇਸਦੇ, ਮਾਲਕ ਵੱਲੋਂ ਇੱਕ ਵਾਰ ਫਿਰ ਆਪਣੇ ਰੈਸਟੋਰੈਂਟ ਦੇ ਅੰਦਰ ਹੀ ਗੁਪਤ ਤਰੀਕੇ ਨਾਲ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ। ਜਦੋਂ ਪੁਲਿਸ ਨੇ ਅੱਜ ਦੁਬਾਰਾ ਰੇਡ ਕੀਤੀ ਤਾਂ ਕੈਫੇ ਦੇ ਅੰਦਰ ਨੌਜਵਾਨ ਲੜਕੇ-ਲੜਕੀਆਂ ਮੌਜੂਦ ਸਨ ਜੋ ਹੁੱਕਾ ਪੀ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਸਖਤ ਨਸੀਹਤ ਦਿੱਤੀ ਕਿ ਉਹ ਅਜਿਹੇ ਨਸ਼ਿਆਂ ਤੋਂ ਦੂਰ ਰਹਿਣ। ਅਧਿਕਾਰੀ ਨੇ ਆਗਾਹ ਕੀਤਾ ਕਿ ਅਜਿਹੀ ਗਤੀਵਿਧੀਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਵੱਲ ਧਕ ਰਹੀਆਂ ਹਨ ਜੋ ਸਮਾਜ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਗਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਬੇਨਕਾਬ ਹੁੰਦੀਆਂ ਗੈਰਕਾਨੂੰਨੀ ਸਰਗਰਮੀਆਂ ‘ਤੇ ਰੋਜ਼ਾਨਾ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਰੈਸਟੋਰੈਂਟ ਅਤੇ ਕੈਫੇ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇ ਕਿਸੇ ਨੇ ਵੀ ਐਸੀਆਂ ਗਤੀਵਿਧੀਆਂ ਚਲਾਈਆਂ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।