ਪੰਜਾਬ ਧੂਰੀ-ਮਲੇਰਕੋਟਲਾ ਮੁੱਖ ਮਾਰਗ ਤੇ ਭਿਆਨਕ ਸੜਕ ਹਾਦਸਾ; ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਹੋਈਆਂ ਕੈਦ By admin - July 23, 2025 0 5 Facebook Twitter Pinterest WhatsApp ਧੂਰੀ ਵਿਖੇ ਦੋ ਗੱਡੀਆਂ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਜਦਕਿ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਐ। ਇਹ ਹਾਦਸਾ ਇਕ ਇਨੋਵਾ ਕਾਰ ਵੱਲੋਂ ਗਲਤ ਵਾਸੇ ਨੂੰ ਮੁੜਨ ਕਾਰਨ ਵਾਪਰਿਆ ਐ ਜਿਸ ਨੂੰ ਮਲੇਰਕੋਟਲਾਂ ਵੱਲੋਂ ਆਉਂਦੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਪਾਸੇ ਕਰ ਕੇ ਆਵਾਜਾਈ ਚਾਲੂ ਕਰਵਾਈ। ਸਥਾਨਕ ਲੋਕਾਂ ਦਾ ਇਲਜਾਮ ਐ ਕਿ ਇਸ ਸੜਕ ਤੇ ਰੋਸ਼ਨੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਹਾਦਸੇ ਵਾਪਰ ਰਹੇ ਨੇ। ਲੋਕਾਂ ਨੇ ਸੜਕ ਤੇ ਲਾਈਟਾਂ ਲਗਵਾਉਣ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਇਨੋਵਾ ਗੱਡੀ ਵਾਲਾ ਧੂਰੀ ਸ਼ਹਿਰ ਵਿੱਚ ਆਪਣੇ ਘਰ ਵੱਲ ਜਾਣ ਦੇ ਲਈ ਪੁੱਠੇ ਪਾਸਿਓਂ ਸੜਕ ਤੋਂ ਜਦੋਂ ਉਤਰ ਰਿਹਾ ਸੀ ਤਾਂ ਮਲੇਰਕੋਟਲਾ ਵਲ ਤੋਂ ਆ ਰਹੀ ਤੇਜ ਰਫਤਾਰ ਗੱਡੀ ਦੀ ਉਸ ਨਾਲ ਸਿੱਧੀ ਟੱਕਰ ਹੋ ਗਈ। ਦੱਸ ਦਈਏ ਕਿ ਮੌਕੇ ਦੇ ਉੱਪਰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਆ ਕੇ ਮੌਕਾ ਸੰਭਾਲਿਆ ਸਭ ਤੋਂ ਪਹਿਲਾਂ ਉਹਨਾਂ ਨੇ ਜਖਮੀਆਂ ਨੂੰ ਗੱਡੀ ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਜਿਨਾਂ ਦੇ ਵਿੱਚੋਂ ਮਲੇਰਕੋਟਲਾ ਵੱਲੋਂ ਆ ਰਹੇ ਕਾਰ ਚਾਲਕ ਦੇ ਜਿਆਦਾ ਸੱਟਾਂ ਲੱਗੀਆਂ ਸਨ। ਸੜਕ ਸੁਰੱਖਿਆ ਫੋਰਸ ਵਾਲਿਆਂ ਨੇ ਸੜਕ ਦੇ ਉੱਪਰੋਂ ਹਾਦਸੇ ਵਾਲੀਆਂ ਗੱਡੀਆਂ ਨੂੰ ਸਾਈਡ ਤੇ ਹਟਾ ਕੇ ਆਵਾਜਾਈ ਦੁਬਾਰਾ ਮੁੜ ਚਾਲੂ ਕਰਵਾਈ ਗਈ। ਧੁਰੀ ਦੇ ਰਹਿਣ ਵਾਲੇ ਕਾਰ ਚਾਲਕ ਨੇ ਕਿਹਾ ਕਿ ਮੈਂ ਆਪਣੇ ਘਰ ਦੇ ਵੱਲ ਜਾਣ ਦੇ ਲਈ ਸੜਕ ਤੋਂ ਥੱਲੇ ਉਤਰ ਰਿਹਾ ਸੀ ਅਤੇ ਮਲੇਰਕੋਟਲੇ ਵਾਲੇ ਪਾਸੇ ਤੋਂ ਤੇਜ਼ ਰਫਤਾਰ ਗੱਡੀ ਨੇ ਉਸਦੀ ਗੱਡੀ ਵਿੱਚ ਆ ਕੇ ਭਿਆਨਕ ਟੱਕਰ ਮਾਰੀ ਜਿਸਦੇ ਕਾਰਨ ਗੱਡੀ ਦਾ ਵੱਡਾ ਨੁਕਸਾਨ ਹੋ ਗਿਆ। ਧੂਰੀ ਦੇ ਸਥਾਨਕ ਵਾਸੀਆਂ ਨੇ ਕਿਹਾ ਕਿ ਸੜਕ ਦੇ ਉੱਪਰ ਰੋਸ਼ਨੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਰੋਜ਼ਾਨਾ ਇਸ ਤਰੀਕੇ ਦੇ ਹਾਦਸੇ ਹੁੰਦੇ ਹਨ। ਉਹਨਾਂ ਕਿਹਾ ਕਿ ਸੜਕ ਦੇ ਉੱਪਰ ਲਾਈਟਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਰੌਸ਼ਨੀ ਦੀ ਕਮੀ ਕਾਰਨ ਇਦਾਂ ਦੇ ਹਾਦਸੇ ਨਾ ਹੋ ਸਕਣ।