ਨਵੀਂ ਉਦਯੋਗ ਨੀਤੀ ਨੂੰ ਲੈ ਕੇ ਉਯਦੋਗ ਮੰਤਰੀ ਸੰਜੀਵ ਅਰੋੜਾ ਦਾ ਬਿਆਨ; ਕਾਰੋਬਾਰੀਆਂ ਦੇ ਵਿਚਾਰ ਜਾਣਨ ਲਈ 3 ਕਮੇਟੀਆਂ ਕਾਇਮ; 1 ਅਕਤੂਬਰ ਤਕ ਆਪਣੇ ਸੁਝਾਅ ਸਰਕਾਰ ਨੂੰ ਭੇਜਣ ਦੀ ਹਦਾਇਤ

0
2

ਪੰਜਾਬ ਸਰਕਾਰ ਨੇ ਨਵੀਂ ਉਦਯੋਗ ਨੀਤੀ ਬਣਾਉਣ ਲਈ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਐ। ਉਦਯੋਗ ਮੰਤਰੀ ਸੰਜੀਵ ਅਰੋੜਾ ਵੱਲੋਂ ਕੁੱਝ ਦਿਨ ਪਹਿਲਾਂ ਕੀਤੇ ਐਲਾਨ ਮੁਤਾਬਕ ਕਾਰੋਬਾਰੀਆਂ ਦਾ ਪੱਖ ਜਾਣਨ ਲਈ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਐ। ਸ਼ੁਰੂਆਤ ਵਜੋਂ ਟੈਕਸਸਾਈਲ ਉਦਯੋਗ ਦੀਆਂ 3 ਕਮੇਟੀਆਂ ਬਣਾਈਆਂ ਗਈਆਂ ਨੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪਹਿਲਾਂ ਕੀਤੇ ਐਲਾਨ ਮੁਤਾਬਕ ਟੈਕਸਸਟਾਈਲ ਉਦਯੋਗ ਦੀਆਂ 3 ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਐ ਜੋ ਅੱਜ ਤੋਂ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ ਅਤੇ  1 ਅਪਰੈਲ ਤਕ ਆਪਣੇ ਸੁਝਾਅ ਸਰਕਾਰ ਤਕ ਪਹੁੰਚਦੇ ਕਰ ਦੇਣਗੀਆਂ।
ਉਨ੍ਹਾਂ ਕਿਹਾ ਕਿ ਟੈਕਸਟਾਈਲ ਉਦਯੋਗ ਨਾਲ ਸਬੰਧਤ 3 ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਅਸੀਂ ਪਹਿਲਾਂ ਐਲਾਨ ਕੀਤਾ ਸੀ ਅਤੇ ਅਸੀਂ ਅੱਜ ਤੋਂ ਕੰਮ ਸ਼ੁਰੂ ਕਰਾਂਗੇ ਜਿਸ ਵਿੱਚ ਸ਼੍ਰੀਮਾਨ ਓਸਵਾਲ ਵਰਦਾਨ ਗਰੁੱਪ, ਸੰਦੀਪ ਜੈਨ ਮੋਂਟੇ ਕਾਰਲੋ, ਡਾਇੰਗ ਫਿਨਿਸ਼ ਤੋਂ ਰਜਨੀਸ਼ ਗੁਪਤਾ ਦੀ ਪ੍ਰਧਾਨਗੀ ਹੇਠ ਮੈਂਬਰ ਸ਼ਾਮਲ ਕੀਤੇ ਗਏ ਹਨ। ਹਰੇਕ ਕਮੇਟੀ ਵਿੱਚ ਏਡੀਸੀ ਨੂੰ ਮੈਂਬਰ ਬਣਾਇਆ ਗਿਆ ਹੈ। ਇੱਕ ਏਡੀਸੀ ਨੂੰ 3 ਤੋਂ ਵੱਧ ਕਮੇਟੀਆਂ ਨਹੀਂ ਦਿੱਤੀਆਂ ਜਾਣਗੀਆਂ।
ਏਡੀਸੀ ਇੱਕ ਜਰਨਲ ਮੈਂਬਰ ਹੋ ਸਕਦਾ ਹੈ ਜੋ ਮਿੰਟਾਂ ਦਾ ਤਾਲਮੇਲ ਅਤੇ ਖਰੜਾ ਤਿਆਰ ਕਰੇਗਾ ਅਤੇ ਜਰਨਲ ਮੈਨੇਜਰ ਸਹਾਇਤਾ ਕਰੇਗਾ ਜਿਸ ਵਿੱਚ ਅਸੀਂ 1 ਅਕਤੂਬਰ ਤੱਕ ਸੁਝਾਅ ਦੇਣ ਦੀ ਬੇਨਤੀ ਕੀਤੀ ਹੈ। ਇਹ ਕਮੇਟੀਆਂ ਸਰਕਾਰ ਨੂੰ ਦੱਸਣਗੀਆਂ ਕਿ ਉਨ੍ਹਾਂ ਨੂੰ ਕਿਹੜੇ ਬਦਲਾਅ ਦੀ ਲੋੜ ਹੈ ਅਤੇ ਹੋਰ ਉਦਯੋਗਾਂ ਨੂੰ ਲਿਆਉਣ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ। ਮੰਤਰੀ ਅਰੋੜਾ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਹੈ।
ਮੰਤਰੀ ਅਰੋੜਾ ਨੇ ਕਿਹਾ ਕਿ ਕੋਈ ਵੀ ਉਦਯੋਗ ਪੰਜਾਬ ਤੋਂ ਬਾਹਰ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨਵੇਂ ਉਦਯੋਗਾਂ ਦੇ ਸੰਪਰਕ ਵਿੱਚ ਹਾਂ ਜੋ 5 ਹਜ਼ਾਰ ਕਰੋੜ ਦਾ ਨਿਵੇਸ਼ ਕਰਨਾ ਚਾਹੁੰਦੇ ਹਨ। ਅਰੋੜਾ ਨੇ ਕਿਹਾ ਕਿ ਅਸੀਂ ਦੁਬਾਰਾ ਇੱਕ ਨਿਵੇਸ਼ ਸੰਮੇਲਨ ਕਰ ਰਹੇ ਹਾਂ ਜਿਸ ਵਿੱਚ ਹੋਰ ਨਵੇਂ ਉਦਯੋਗਾਂ ਬਾਰੇ ਗੱਲਬਾਤ ਚੱਲ ਰਹੀ ਹੈ।

LEAVE A REPLY

Please enter your comment!
Please enter your name here