ਗੁਰਦਾਸਪੁਰ ’ਚ ਦੁਕਾਨ ਅੰਦਰ ਚੋਰੀ ਦੀ ਅਸਫਲ ਕੋਸ਼ਿਸ਼; ਅੱਧੇ ਘੰਟੇ ਤਕ ਸ਼ਟਰ ਤੋੜਣ ਦੀ ਕੋਸ਼ਿਸ਼ ਕਰਦਾ ਰਿਹਾ ਚੋਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਗਸ਼ਤ ਵਧਾਉਣ ਦੀ ਮੰਗ

0
4

ਗੁਰਦਾਸਪੁਰ ਦੇ ਦੋਰਾਂਗਲਾ ਰੋਡ ’ਤੇ ਚੋਰ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਰਹੀ ਐ। ਗਨੀਮਤ ਇਹ ਰਹੀ ਕਿ ਚੋਰ ਦੁਕਾਨ ਦਾ ਸ਼ਟਰ ਤੋੜਣ ਵਿਚ ਸਫਲ ਨਹੀਂ ਹੋ ਸਕਿਆ, ਜਿਸ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ ਐ। ਜਾਣਕਾਰੀ ਅਨੁਸਾਰ ਪਿੰਡ ਆਲੇਚੱਕ ਬਾਈਪਾਸ ਦੇ ਨੇੜੇ ਸਥਿਤ ਕਰਿਆਨੇ ਦੀ ਦੁਕਾਨ ਤੇ ਇੱਕ ਚੋਰ ਅੱਧਾ ਘੰਟਾ ਗੁਦਾਮ ਦਾ ਸ਼ਟਰ ਤੋੜਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਸ਼ਟਰ ਦਾ ਸੈਂਟਰ ਲਾਕ ਨਾ ਟੁੱਟਣ ਕਾਰਨ ਚੋਰ ਨੂੰ ਵਾਪਸ ਪਰਤਣਾ ਪਿਆ। ਚੋਰ ਵੱਲੋਂ ਗੁਦਾਮ ਦੇ ਤਾਲੇ ਤਾਂ ਤੋੜ ਦਿੱਤੇ ਗਏ ਪਰ ਆਪਣੇ ਨਾਲ ਲਿਆਉਂਦੀ ਲੋਹੇ ਦੀ ਰਾਡ ਨਾਲ ਉਸ ਨੇ ਸ਼ਟਰ ਅਤੇ ਸੈਂਟਰ ਲਾੱਕ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਚੋਰ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।

ਉੱਥੇ ਹੀ ਦੁਕਾਨਦਾਰ ਬਿਕਰਮਜੀਤ ਸਿੰਘ ਬਿੱਕਾ ਦਾ ਕਹਿਣਾ ਹੈ ਕਿ ਇਸ ਰੋਡ ਤੇ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ ਅਤੇ ਉਸ ਦੀ ਆਪਣੀ ਦੁਕਾਨ ਤੇ ਤਿੰਨ ਵਾਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਅੱਜ ਦੂਸਰੀ ਵਾਰ  ਨਾਕਾਮ ਰਹੀ ਹੈ ਜਦਕਿ ਇੱਕ ਵਾਰ ਦੁਕਾਨ ਦੇ ਗੱਲੇ ਵਿੱਚੋਂ ਚੋਰ ਪੈਸੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਏ ਸਨ। ਉਸਨੇ ਕਿਹਾ ਕਿ ਚੋਰਾਂ ਦੀ ਹਿੰਮਤ ਇੰਨੀ ਵੱਧ ਗਈ ਹੈ ਕਿ ਦੁਕਾਨ ਦੇ ਬਾਹਰ ਭਰਪੂਰ ਰੋਸ਼ਨੀ ਹੋਣ ਦੇ ਬਾਵਜੂਦ ਕਰੀਬ ਅੱਧਾ ਘੰਟਾ ਉਹ ਗੋਦਾਮ ਦਾ ਸ਼ਟਰ ਅਤੇ ਸੈਂਟਰ ਲੋਕ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ। ਦੁਕਾਨਦਾਰਾਂ ਨੇ ਇਲਾਕੇ ਵਿਚ ਰਾਤ ਨੂੰ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਐ ਤਾਂ ਜੋ ਚੋਰੀਆਂ ਨੂੰ ਠੱਲ ਪਾਈ ਜਾ ਸਕੇ।

LEAVE A REPLY

Please enter your comment!
Please enter your name here