ਪੰਜਾਬ ਫਰੀਦਕੋਟ ’ਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ; ਗੈਰ ਕਨੂੰਨੀ ਤਰੀਕੇ ਨਾਲ ਕੀਤੀ ਉਸਾਰੀ ਨੂੰ ਕੀਤਾ ਢਹਿ ਢੇਰੀ By admin - July 21, 2025 0 4 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰਾਂ ਦੀ ਜਾਇਦਾਦ ’ਤੇ ਪੀਲਾ ਪੰਜਾ ਚਲਾਇਆ ਐ। ਪੁਲਿਸ ਨੇ ਭੋਲੂਵਾਲਾ ਰੋਡ ਤੇ ਸਥਿਤ ਮਕਾਨ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਐ। ਇਹ ਮਕਾਨ ਚੰਦਨ ਕੁਮਾਰ ਉਰਫ ਚੰਦੂ ਨਾਮ ਦੇ ਸਖਸ਼ ਦਾ ਸੀ, ਜੋ ਉਸ ਨੇ ਨਸ਼ਿਆਂ ਦੀ ਕਮਾਈ ਨਾਲ ਬਣਾਇਆ ਸੀ। ਮੁਲਜਮ ਖਿਲਾਫ ਐਨਡੀਪੀਸੀ ਐਕਟ ਤਹਿਤ ਚਾਰ ਮਾਮਲੇ ਦਰਜ ਨੇ ਅਤੇ ਉਸਨੇ ਇਹ ਉਸਾਰੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਸੀ,ਜਿਸ ਬਾਰੇ ਪੰਚਾਇਤ ਨੇ ਵੀ ਮਤਾ ਪਾ ਕੇ ਸ਼ਿਕਾਇਤ ਕੀਤੀ ਸੀ। ਇਸ ਸਬੰਧੀ ਜਾਣਾਕਰੀ ਦਿੰਦਿਆਂ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ ਜਿਸ ਦੇ ਚਲਦੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੱਸਿਆ ਕਿ ਅੱਜ ਫਰੀਦਕੋਟ ਦੇ ਬਦਨਾਮ ਨਸ਼ਾ ਤਸਕਰ ਚੰਦਨ ਕੁਮਾਰ ਉਰਫ ਚੰਦੂ ਜਿਸ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀ ਚ ਐਕਟ ਤਹਿਤ ਚਾਰ ਮਾਮਲੇ ਦਰਜ ਹਨ ਉਸ ਵੱਲੋਂ ਆਪਣੇ ਘਰ ਦੀ ਉਸਾਰੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਹੋਈ ਸੀ। ਜਿਸ ਦੀ ਜਾਇਦਾਦ ਦੀ ਪਹਿਚਾਣ ਕਰਨ ਤੋਂ ਬਾਅਦ ਸਿਵਿਲ ਪ੍ਰਸ਼ਾਸਨ ਵੱਲੋਂ ਉਸ ਦੇ ਮਕਾਨ ਤੇ ਬੁਲਡੋਜ਼ਰ ਦੀ ਮਦਦ ਦੇ ਨਾਲ ਕਾਰਵਾਈ ਕਰਦਿਆਂ ਹੋਇਆਂ ਢਾਇਆ ਗਿਆ। ਉਹਨਾਂ ਦੱਸਿਆ ਕਿ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਚੰਦਨ ਕੁਮਾਰ ਵੱਲੋਂ ਕੀਤੀ ਗਈ ਹੈ ਗੈਰ ਕਾਨੂੰਨੀ ਉਸਾਰੀ ਨਸ਼ੇ ਦੇ ਕਾਲੇ ਕਾਰੋਬਾਰ ਦੀ ਕਾਲੀ ਕਮਾਈ ਨਾਲ ਉਸਾਰੀ ਗਈ ਸੀ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਉਸਾਰੀ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਅੱਜ ਢਾਹ ਦਿੱਤਾ ਗਿਆ ਅਤੇ ਇਸ ਤਰੀਕੇ ਦੇ ਨਾਲ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ। ਉਧਰ ਮੌੱਕੇ ਤੇ ਸਿਵਲ ਪ੍ਰਸਾਸ਼ਨ ਵੱਲੋਂ ਪੁੱਜੇ ਅਧਿਕਾਰੀ ਦਾ ਕਹਿਣਾ ਸੀ ਕਿ ਗ੍ਰਾਮ ਪੰਚਾਇਤ ਵੱਲੋਂ ਉਨ੍ਹਾਂ ਨੂੰ ਇੱਕ ਮਤਾ ਪਾ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਮਕਾਨ ਚੰਦਨ ਕੁਮਾਰ ਵੱਲੋਂ ਉਸਾਰਿਆ ਗਿਆ ਹੈ ਉਸਦੇ ਮਕਾਨ ਅੱਗੇ ਦਾ ਥੜਾ ਅਤੇ ਵਾਧਾ ਨਜ਼ਾਇਜ਼ ਬਣਿਆ ਹੈ ਜਿਸ ਨੂੰ ਅੱਜ ਢਾਹਿਆ ਗਿਆ ਹੈ।