ਹੁਸ਼ਿਆਰਪੁਰ ਪੁਲਿਸ ਨੇ ਸੁਲਝਾਇਆ ਲੁੱਟ-ਖੋਹ ਦਾ ਮਾਮਲਾ; ਦੋ ਸਕੇ ਭਰਾਵਾਂ ਸਮੇਤ ਤਿੰਨ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ; ਤੇਜ਼ਧਾਰ ਹਥਿਆਰ, ਡਾਲਰ ਤੇ ਗਹਿਣੇ ਬਰਾਮਦ

0
10

ਹੁਸ਼ਿਆਰਪੁਰ ਪੁਲਿਸ ਨੇ  ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਜੋੜਾਂ ਵਿਖੇ ਬਜੁਰਗ ਔਰਤ ਨਾਲ ਹੋਈ ਲੁੱਟ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਇਸ ਮਾਮਲੇ ਵਿਚ ਦੋ ਸਕੇ ਭਰਾਵਾਂ ਸਮੇਤ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਐ। ਲੁਟੇਰਿਆਂ ਦੀ ਪਹਿਚਾਣ  ਸਨੀ ਅਤੇ ਮਨੀ ਦੋਨੋ ਪੁੱਤਰਾਨ  ਸਤਪਾਲ ਸਿੰਘ ਵਾਸੀ ਸਲਾਮਤਪੁਰਾ (ਕਪੂਰਥਲਾ) ਅਤੇ ਰੱਜਤ ਮਸੀਹ ਪੁੱਤਰ ਪ੍ਰੇਮ ਮਸੀਹ ਵਾਸੀ  ਬਹਿਰਾਮ ਸਰਿਸਤਾ ਭੋਗਪੁਰ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਪਾਸੋਂ 31 ਹਜ਼ਾਰ ਰੁਪਏ ਦੀ ਨਗਦੀ, 4 ਤੋਲੇ ਸੋਨੇ ਦੇ ਗਹਿਣੇ, 150 ਅਮਰੀਕੀ ਡਾਲਰ, 2 ਘੜੀਆਂ ਅਤੇ ਖਿਡਾਉਣਾ ਨੁਮਾ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਨੇ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਦੀ ਗ੍ਰਿਫਤ ਵਿੱਚ ਆਏ ਲੁਟੇਰਿਆਂ ਦੀ ਪਹਿਚਾਣ ਸਨੀ ਅਤੇ ਮਨੀ ਦੋਨੋ ਪੁੱਤਰਾਨ ਸਤਪਾਲ ਸਿੰਘ ਵਾਸੀ ਸਲਾਮਤਪੁਰਾ (ਕਪੂਰਥਲਾ), ਰੱਜਤ ਮਸੀਹ ਪੁੱਤਰ ਪ੍ਰੇਮ ਮਸੀਹ  ਵਾਸੀ  ਬਹਿਰਾਮ ਸਰਿਸਤਾ  ਭੋਗਪੁਰ ਜਲੰਧਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਜੌੜਾ ਵਿੱਚ ਬੀਤੇ ਦਿਨੀ ਰਾਤ ਸਮੇਂ  ਹੋਈ ਲੁੱਟ ਖੋਹ ਦੀ ਵਾਰਦਾਤ ਉਪਰੰਤ ਇਹਨਾਂ ਲੁਟੇਰਿਆਂ ਦੀ ਭਾਲ ਲਈ ਥਾਣਾ ਟਾਂਡਾ ਪੁਲਿਸ ਟੀਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੇ ਤਹਿਤ ਪੁਲਿਸ ਟੀਮ ਨੇ ਉਕਤ ਲੁਟੇਰਿਆਂ ਨੂੰ ਦੇਹਰੀਵਾਲ ਨਜ਼ਦੀਕ 1004 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਕਤ ਲੁਟੇਰਿਆਂ ਨੇ ਮੰਨਿਆ ਕਿ ਉਨ੍ਹਾਂ ਨੇ ਪਿੰਡ ਜੋੜਾ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਤੋਂ ਇਲਾਵਾ ਭੁਲੱਥ, ਦਸੂਹਾ ਤੇ ਹੋਰਨਾ ਥਾਵਾਂ ਤੇ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਨੇ  ਇਨ੍ਹਾਂ ਦੇ ਕਬਜੇ ਵਿਚੋਂ 31 ਹਜ਼ਾਰ ਰੁਪਏ ਦੀ ਨਗਦੀ, 4 ਤੋਲੇ ਸੋਨੇ ਦੇ ਗਹਿਣੇ, 150 ਅਮਰੀਕੀ ਡਾਲਰ, 2 ਘੜੀਆਂ ਖਿਡਾਉਣਾ ਨੁਮਾ ਪਿਸਤੌਲ  ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਉਕਤ ਲੁਟੇਰਿਆਂ ਖਿਲਾਫ ਟਾਂਡਾ ਪੁਲਿਸ ਨੇ ਪਹਿਲਾਂ ਐਨ.ਡੀ.ਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਇਸ ਵਿੱਚ ਵਾਧਾ ਜੁਰਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲੁਟੇਰਿਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਜਿਸ ਦੌਰਾਨ ਜਿਲਾ ਹੁਸ਼ਿਆਰਪੁਰ ਅਤੇ ਇਲਾਕੇ ਵਿੱਚ ਹੋਈਆਂ ਹੋਰ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਸੁਲਝਣ ਦੀ ਉਮੀਦ ਹੈ।

LEAVE A REPLY

Please enter your comment!
Please enter your name here