ਸਮਰਾਲਾ ਦੇ ਪਿੰਡ ਮਾਨੂੰਪੁਰ ’ਚ ਗਰੀਬ ਪਰਿਵਾਰ ਦੀ ਮਦਦ; ਆਪ ਆਗੂ ਨੇ ਘਰ ਦੀ ਛੱਤ ਪਾਉਣ ਲਈ ਦਿੱਤੀ ਮਾਲੀ ਸਹਾਇਤਾ; ਮੀਂਹ ਨਾਲ ਛੱਤ ਡਿੱਗਣ ਕਾਰਨ ਹੋਈ ਸੀ ਪਤਨੀ ਦੀ ਮੌਤ

0
2

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਿੱਟੂ ਗਰੇਵਾਲ ਨੇ ਸਮਰਾਲਾ ਨੇੜਲੇ ਪਿੰਡ ਮਾਨੂੰਪੁਰ ਵਾਸੀ ਗਰੀਬ ਪਰਿਵਾਰ ਦੇ ਘਰ ਦੀ ਮੁੜ ਉਸਾਰੀ ਦਾ ਬੀੜਾ ਚੁੱਕਿਆ ਐ। ਬੀਤੇ ਮਹੀਨੇ ਪਏ ਭਾਰੀ ਮੀਂਹ ਦੌਰਾਨ ਇਸ ਪਰਿਵਾਰ ਦੇ ਘਰ ਦੀ ਛੱਡ ਡਿੱਗ ਗਈ ਸੀ, ਜਿਸ ਕਾਰਨ ਤਿੰਨ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ ਸੀ।
ਮਾੜੀ ਮਾਲੀ ਹਾਲਤ ਦੇ ਚਲਦਿਆਂ ਪਰਿਵਾਰ ਮਕਾਨ ਦੀ ਮੁੜ ਉਸਾਰੀ ਤੋਂ ਅਸਮਰੱਥ ਸੀ, ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਿੱਟੂ ਗਰੇਵਾਲ ਨੇ ਪਰਵਾਸੀ ਭਾਰਤੀਆਂ ਦੀ ਮਦਦ ਨਾਲ ਮਕਾਨ ਦੀ ਮੁੜ ਉਸਾਰੀ ਕਰਵਾਈ ਜਾ ਰਹੀ ਐ।  ਪੀੜਤ ਪਰਿਵਾਰ ਨੇ ਮਦਦ ਲਈ ਸਾਰੇ ਦਾਨਪਾਤਰੀਆਂ ਦਾ ਧੰਨਵਾਦ ਕੀਤਾ ਐ।
ਜਾਣਕਾਰੀ ਅਨੁਸਾਰ ਮਹੀਨੇ ਦੀ 29 ਤਰੀਕ ਨੂੰ ਭਾਰੀ ਮੀਂਹ ਦੇ ਚਲਦਿਆਂ ਲਖਬੀਰ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਸੀ ਅਤੇ ਮਲਬੇ ਹੇਠਾਂ ਦੱਬਅ ਕਾਰਨ  ਤਿੰਨ ਮਾਸੂਮ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ ਸੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅਤੇ ਉਨਾਂ ਦੇ ਸਾਥੀ ਆਪਣੇ ਕੋਲੋਂ ਪਰਿਵਾਰ ਦੀ 31 ਹਜਾਰ ਰੁਪਏ ਦੀ ਆਰਥਿਕ ਮਦਦ ਕਰਨ ਲਈ ਆਏ ਹਨ।
ਉਨ੍ਹਾਂ ਪਿੰਡ ਦੇ ਹੋਰ ਪਰਿਵਾਰਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋੜਵੰਦ ਪਰਿਵਾਰਾਂ ਦੀ  ਅਜਿਹੇ  ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਆਰਥਿਕ ਸਹਾਇਤਾ ਕਰਨ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਹੋਰ ਵੀ ਆਰਥਿਕ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਜਾਂ ਪ੍ਰਸ਼ਾਸਨ ਕੋਲੋਂ  ਵੀ ਇਸ ਪਰਿਵਾਰ ਨੂੰ ਪੱਕਾ  ਘਰ ਬਣਾਉਣ ਲਈ ਆਰਥਿਕ ਸਹਾਇਤਾ ਦਿਵਾਉਣ ਦੇ ਯਤਨ ਕੀਤੇ ਜਾਣਗੇ। ਇਸੇ ਦੌਰਾਨ ਪੀੜਤ ਪਰਿਵਾਰ ਦੇ ਮੁਖੀ ਲਖਬੀਰ ਸਿੰਘ ਨੇ ਇਸ ਮਦਦ ਲਈ ਮਿੰਟੂ ਗਰੇਵਾਲ ਤੇ ਪਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ ਐ।

LEAVE A REPLY

Please enter your comment!
Please enter your name here