ਪੰਜਾਬ ਗਿ. ਰਘਬੀਰ ਸਿੰਘ ਵੱਲੋਂ ਸਮਾਜ ਸੇਵੀ ਹਰਮੀਤ ਸਲੂਜਾ ਦਾ ਸਨਮਾਨ; ਸ਼ਿਕਾਂਗੋ ਯੂਨੀਵਰਸਿਟੀ ਵੱਲੋਂ ਡਾਕਟਰੇਟ ਮਿਲਣ ਦਾ ਕੀਤਾ ਸਵਾਗਤ By admin - July 21, 2025 0 2 Facebook Twitter Pinterest WhatsApp ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਗਿਆਨੀ ਰਘਬੀਰ ਸਿੰਘ ਵਲੋਂ ਆਪਣੇ ਗ੍ਰਹਿ ਵਿਖੇ ਪਹੁੰਚੇ ਪ੍ਰਸਿੱਧ ਸਮਾਜ ਸੇਵੀ ਹਰਮੀਤ ਸਿੰਘ ਸਲੂਜਾ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਲੂਜਾ ਨੂੰ ਬੀਤੇ ਦਿਨੀਂ ਅਮਰੀਕਾ ਦੀ ਸਿਕਾਂਗੋ ਓਪਨ ਯੂਨੀਵਰਸਟੀ ਵਲੋਂ ਡਾਕਟਰੇਟ ਦੀ ਡਿਗਰੀ ਮਿਲਣ ’ਤੇ ਦਿੱਤਾ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਰਮੀਤ ਸਿੰਘ ਦਾ ਸਾਰਾ ਪਰਿਵਾਰ ਹਮੇਸ਼ਾ ਲੋਕਾਈ ਦੀ ਸੇਵਾ ਲਈ ਤਤਪਰ ਰਹਿੰਦਾ ਹੈ ਅਤੇ ਗੁਰੂ ਸਾਹਿਬ ਦੇ ਫਲਸਫਿਆਂ ਤੇ ਚਲਦਿਆ ਉਨ੍ਹਾਂ ਦੇ ਕਰੋਨਾ ਮਹਾਂਮਾਰੀ ਦੌਰਾਨ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਸਲੂਜਾ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਵੱਡੇ ਕੰਮ ਕੀਤੇ ਨੇ। ਖਾਸ ਕਰ ਕੇ ਗੁਰੂ ਸਹਿਬਾਨ ਦੇ ਸਿਧਾਂਤਾ ਤੇ ਚਲਦਿਆ ਭਾਈਚਾਰਕ ਸਾਂਝ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲੈ ਕੇ ਅਨੇਕਾ ਕਾਰਜ ਕੀਤੇ ਗਏ ਜੋ ਬਹੁਤ ਦੀ ਸ਼ਲਾਘਾਯੋਗ ਕਦਮ ਸੀ। ਉਹਨਾ ਨੇ ਇਸ ਪ੍ਰਾਪਤੀ ਲਈ ਸਲੁਜਾ ਦੇ ਮਾਤਾ ਪਰਮਜੀਤ ਕੌਰ ਅਤੇ ਪਿਤਾ ਸਤਨਾਮ ਸਿੰਘ ਨੂੰ ਵੀ ਵਧਾਈ ਦਿੱਤੀ। ਉਹਨਾ ਕਿਹਾ ਕਿ ਹਰਮੀਤ ਸਿੰਘ ਸਲੂਜਾ ਨੂੰ ਅਮਰੀਕਾ ਦੀ ਯੂਨੀਵਰਸਟੀ ਵਲੋਂ ਸਨਮਾਨ ਮਿਲਣਾ ਸਮੁੱਚੀ ਕੌਮ ਵਾਸਤੇ ਮਾਣ ਦੀ ਗੱਲ ਹੈ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਅੱਗੋਂ ਵੀ ਸਲੂਜਾ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ ਅਤੇ ਕੌਮ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਗੱਲਬਾਤ ਕਰਦਿਆ ਹਰਮੀਤ ਸਿੰਘ ਸਲੂਜਾ ਨੇ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਉਥੇ ਹੀ ਹੈੱਡ ਗ੍ਰੰਥੀ ਸਾਹਿਬ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾ ਵਲੋਂ ਮਿਲੇ ਸਨਮਾਨ ਨਾਲ ਓਹਨਾ ਦਾ ਜਜ਼ਬਾ ਹੋਰ ਵੱਧ ਗਿਆ ਹੈ ਅਤੇ ਅੱਗੋਂ ਵੀ ਉਹ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਲੈਂ ਕੇ ਕੰਮ ਕਰਦੇ ਰਹਿਣਗੇ। ਇਸ ਤੋ ਪਹਿਲਾ ਵੀ ਸਲੂਜਾ ਨੂੰ 2023 ਵਿੱਚ ਭਾਰਤ ਦੇ 100 ਇੰਨਫਲੂਆਂਸਰ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ ਨਾਲ ਹੀ ਪੰਜਾਬ ਸਰਕਾਰ ਅਤੇ ਹੋਰ ਸੰਸਥਾਵਾਂ ਵਲੋਂ ਸਨਮਾਨ ਮਿਲਦੇ ਰਹੇ ਹਨ। ਦੱਸਣਯੋਗ ਐ ਕਿ ਸ. ਸਲੂਜਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਐ।