ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਵਾਲਿਆਂ ’ਤੇ ਵਰ੍ਹੇ ਬਾਬਾ ਬਲਬੀਰ ਸਿੰਘ; ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ; ਕਿਹਾ, ਗੁਰੂ ਦੇ ਦਰ ਵੱਲ ਚੜ੍ਹ ਕੇ ਆਇਆ ਦਾ ਹਮੇਸ਼ਾ ਬੀਜ ਨਾਸ਼ ਹੀ ਹੋਇਆ ਐ

0
2

ਸਿਫਤੀ ਦਾ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਨੂੰ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਐ ਜਿਸ ਦੇ ਚਲਦਿਆਂ ਵੱਖ ਵੱਖ ਧਾਰਮਿਕ ਤੇ ਸਿਆਸੀ ਹਸਤੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਐ। ਇਸੇ ਤਹਿਤ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਤਸਕ ਹੋਏ। ਇਸ ਮੌਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਚੱਲ ਰਹੇ ਘਟਨਾਕ੍ਰਮ ਨੂੰ ਲੈ ਕੇ ਵਿਚਾਰ ਵਟਾਦਰਾ ਕੀਤਾ।
ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਦੇ ਦਰ ਤੇ ਜੋ ਕੋਈ ਵੀ ਚੜ੍ਹ ਕੇ ਆਇਆ ਐ, ਉਸ ਦਾ ਬੀਜ ਨਾਸ ਹੀ ਹੋਇਆ ਐ ਅਤੇ ਇਹੀ ਹਸ਼ਰ ਧਮਕੀਆਂ ਦੇਣ ਵਾਲਿਆਂ ਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਸਮੁੱਚੀ ਮਨੁੱਖਤਾ ਦਾ ਸਰਬਸਾਝਾ ਧਰਮ ਅਸਥਾਨ ਐ ਅਤੇ ਇਸ ਅਸਥਾਨ ਬਾਰੇ ਅਜਿਹੀਆਂ ਧਮਕੀਆਂ ਦੇਣਾ ਅਤੀ ਮੰਦਭਾਗਾ ਐ। ਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਆਪਣੇ ਗੁਰ ਅਸਥਾਨਾਂ ਵੱਲ ਅੱਖ ਚੁੱਕਣ ਵਾਲਿਆਂ ਨਾਲ ਸਿੱਝਣ ਲਈ ਤਿਆਰ ਖੜੀਆਂ ਨੇ।

LEAVE A REPLY

Please enter your comment!
Please enter your name here