
ਮਲੋਟ ਦੇ ਪਿੰਡ ਸੇਖੂ ਦੇ ਸਰਕਾਰੀ ਮਿਡਲ ਸਕੂਲ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਮੁੱਦਾ ਗਰਮਾ ਗਿਆ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਸਕੂਲ ਅੰਦਰ ਇਕ ਹਫਤੇ ਵਿਚ ਦੋ ਵਾਰ ਚੋਰੀਆਂ ਹੋ ਚੁੱਕੀਆਂ ਨੇ ਅਤੇ ਚੋਰ ਲੱਖਾਂ ਰੁਪਏ ਦਾ ਸਾਮਾਨ ਅਤੇ ਰਾਸ਼ਨ ਲੈ ਕੇ ਫਰਾਰ ਹੋ ਗਏ ਨੇ ਪਰ ਪੁਲਿਸ ਕੋਲ ਸ਼ਿਕਾਇਤ ਦੇਣ ਦੇ ਬਾਵਜੂਦ ਚੋਰਾਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ।
ਪਿੰਡ ਦੀ ਪੰਚਾਇਤ ਤੇ ਸਕੂਲ ਸਟਾਫ ਦਾ ਇਲਜ਼ਾਮ ਐ ਕਿ ਉਹ ਪਹਿਲਾਂ ਹੋਈ ਚੋਰੀ ਬਾਰੇ ਵੀ ਪੁਲਿਸ ਨੂੰ ਇਤਲਾਹ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਦੇ ਚਲਦਿਆਂ ਚੋਰਾਂ ਨੇ ਸਕੂਲ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ ਐ। ਚੋਰ ਸਕੂਲ ਵਿਚੋਂ ਲੱਖਾਂ ਰੁਪਏ ਕੀਮਤ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਨੇ ਪਰ ਪੁਲਿਸ ਅਜੇ ਵੀ ਕਾਰਵਾਈ ਨਹੀਂ ਕਰ ਰਹੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਚੋਰਾਂ ਦੇ ਨਾਮ ਪਤੇ ਦੇ ਕੇ ਜਾਂਚ ਦੀ ਮੰਗ ਕੀਤੀ ਪਰ ਪੁਲਿਸ ਆਨਾਕਾਨੀ ਕਰ ਰਹੀ ਐ।


