ਮੋਗਾ ਦੇ ਮਸ਼ਹੂਰ ਮੂਰਤੀਕਾਰ ਮਨਜੀਤ ਸਿੰਘ ਦੀ ਫੌਜਾ ਸਿੰਘ ਨੂੰ ਅਨੋਖੀ ਸ਼ਰਧਾਂਜਲੀ; ਫੌਜਾ ਸਿੰਘ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਹੱਥੀਂ ਬਣਾਈਆਂ ਦੋ ਮੂਰਤੀਆਂ; ਪਰਿਵਾਰ ਦੇ ਸਹਿਯੋਗ ਨਾਲ ਫੌਜਾ ਸਿੰਘ ਦੀਆਂ ਯਾਦਾਂ ਨੂੰ ਰੂਪਮਾਨ ਕਰਨ ਦਾ ਉਪਰਾਲਾ

0
2

 

114 ਸਾਲਾ ਐਥਲੀਟ ਫੌਜਾ ਸਿੰਘ ਨੂੰ ਮੋਗਾ ਨਾਲ ਸਬੰਧਤ ਮੂਰਤੀਕਾਰ ਮਨਜੀਤ ਸਿੰਘ ਨੇ ਮੂਰਤੀ ਰਾਹੀਂ ਅਨੋਖੀ ਸ਼ਰਧਾਂਜਲੀ ਦਿੱਤੀ ਐ। ਮਨਜੀਤ ਸਿੰਘ ਵੱਲੋਂ ਪਰਿਵਾਰ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਫੌਜਾ ਸਿੰਘ ਦੀਆਂ ਦੋ ਮੂਰਤੀਆਂ ਤਿਆਰ ਕੀਤੀਆਂ ਗਈਆਂ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਜੋ ਇਨਸਾਨ 114 ਸਾਲ ਦੀ ਉਮਰ ਵਿੱਚ ਵੀ ਇੰਨਾ ਕੁੱਝ ਕਰ ਸਕਦਾ ਹੈ, ਉਹ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।
ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਫੌਜਾ ਸਿੰਘ ਤੋਂ ਪ੍ਰੇਰਿਤ ਹੋ ਕੇ ਇਹ ਮੂਰਤੀ ਤਿਆਰ ਕੀਤੀ ਹੈ, ਜਿਸ ਵਿੱਚ ਉਹਨਾਂ ਦੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ।  ਇਹ ਦੋਵੇਂ ਮੂਰਤੀਆਂ ਉਹ ਆਪਣੇ ਘਰ ਵਿੱਚ ਲਗਾਉਣਗੇ। ਉਨ੍ਹਾਂ ਕਿਹਾ ਕਿ ਮੂਰਤੀ ਸਿਰਫ਼ ਰੂਪ ਨਹੀਂ ਹੁੰਦੀ ਸਗੋਂ ਇੱਕ ਯਾਦਗਾਰੀ ਸੰਦੇਸ਼ ਹੁੰਦੀ ਹੈ ਜੋ ਸਦੀਆਂ ਤਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਹਨ।

LEAVE A REPLY

Please enter your comment!
Please enter your name here