ਮਾਛੀਵਾੜਾ ਸਾਹਿਬ ਨੇੜਲੇ ਪਿੰਡ ਪਵਾਤ ’ਚ ਸੱਪ ਦੇ ਡੰਗਣ ਨਾਲ ਦੋ ਲੜਕੀਆਂ ਦੀ ਮੌਤ ਖੇਤਾਂ ’ਚ ਬਣੀ ਮੋਟਰ ’ਤੇ ਸੁੱਤੀਆਂ ਪਈਆਂ ਨੂੰ ਸੱਪ ਨੇ ਮਾਰਿਆ ਡੰਗ

0
3

ਮਾਛੀਵਾੜਾ ਸਾਹਿਬ ਨੇੜਲੇ ਪਿੰਡ ਪਵਾਤ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਪਿਆ, ਜਦੋਂ ਦੋ ਮਾਸੂਮ ਭੈਣਾਂ ਦੀ ਸੱਪ ਦੇ ਡੰਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਲੜਕੀਆਂ ਦੀ ਪਛਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ। ਦੋਵੇਂ ਸਕੂਲ ਪੜ੍ਹਦੀਆਂ ਸਨ।
ਮ੍ਰਿਤਕ ਲੜਕੀਆਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਪਿੰਡ ਪਵਾਤ ਦੇ ਖੇਤਾਂ ਵਿੱਚ ਬਣੀ ਮੋਟਰ ਦੇ ਨੇੜੇ ਇੱਕ ਝੁੱਗੀ ਵਿੱਚ ਰਹਿ ਰਿਹਾ ਹੈ। ਬੀਤੀ ਰਾਤ ਦੋਵੇਂ ਭੈਣਾਂ ਮੋਟਰ ਨੇੜੇ ਬਣੀ ਝੁੱਗੀ ਅੰਦਰ ਸੌ ਰਹੀਆਂ ਸੀ, ਜਿੱਥੇ ਇਕ ਸੱਪ ਨੇ ਉਨ੍ਹਾਂ ਨੂੰ ਡੱਸ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
ਪੀੜਤਾਂ ਦੇ ਦੱਸਣ ਮੁਤਾਬਕ ਉਸ ਦਾ ਕਈ ਸਾਲ ਪਹਿਲਾਂ ਛੱਡ ਗਿਆ ਸੀ ਅਤੇ ਉਹ ਆਪਣੇ ਬੱਚਿਆਂ ਨੂੰ ਇਕੱਲੀ ਪਾਲ ਰਹੀ ਹੈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ, ਦੋਵੇਂ ਧੀਆਂ ਪਹਿਲਾਂ ਕਮਰੇ ਦੀ ਛੱਤ ‘ਤੇ ਸੌਂ ਗਈਆਂ ਅਤੇ ਰਾਤ ਲਗਭਗ 1 ਵਜੇ ਬਿਜਲੀ ਆਉਣ ਬਾਅਦ ਹੇਠਾਂ ਆ ਕੇ ਸੌ ਗਈਆਂ, ਜਿੱਥੇ ਸੱਪ ਨੇ ਡੰਗ ਲਿਆ। ਲੜਕੀਆਂ ਦੇ ਰੌਣ ਦੀ ਆਵਾਜ ਸੁਣ ਕੇ ਪਰਿਵਾਰ ਉਨ੍ਹਾਂ ਨੂੰ ਛੱਤ ਤੇ ਲੈ ਗਿਆ, ਜਿੱਥੇ ਉਨ੍ਹਾਂ ਦੀ ਅਚਾਨਕ ਹਾਲਤ ਵਿਗੜਣ ਬਾਅਦ ਮਾਛੀਵਾੜਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ।
ਡੰਗ ਮਾਰਨ ਵਾਲਾ ਛੱਡ ਵਿਹੜੇ ਵਿਚ ਘੁੰਮ ਰਿਹਾ ਸੀ, ਜਿਸ ਨੂੰ ਉਨ੍ਹਾਂ ਨੇ ਮਾਰ ਦਿੱਤਾ।  ਫਾਰਮ ਮਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕੱਲ੍ਹ ਰਾਤ ਫ਼ੋਨ ਕਰਕੇ ਦੱਸਿਆ ਕਿ ਕੁੜੀਆਂ ਨੂੰ ਸੱਪ ਦੇ ਡੰਗਣ ਬਾਰੇ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਕੁੜੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

 

LEAVE A REPLY

Please enter your comment!
Please enter your name here