ਸਰਹੱਦੀ ਜ਼ਿਲ੍ਹਾ ਫਾਜਿਲਕਾ ਵਿਖੇ 200 ਫੁੱਟ ਉੱਚਾ ਕੋਮੀ ਝੰਡਾ ਲੱਗਣ ਜਾ ਰਿਹਾ ਐ। ਫਾਜਿਲਕਾ ਦੀ ਸਾਦਕੀ ਚੌਂਕੀ ਵਿਖੇ ਕੌਮੀ ਝੰਡੇ ਨੂੰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਐ। ਇਸ ਝੰਡੇ ਦਾ ਉਦਘਾਟਨ 15 ਅਗੱਸਤ ਨੂੰ ਆ ਰਹੇ ਆਜ਼ਾਦੀ ਦਿਹਾੜੇ ਮੌਕੇ ਲੋਕ ਅਰਪਨ ਕੀਤਾ ਜਾਵੇਗਾ।
ਫਾਜਿਲਕਾ ਤੋਂ ਵਿਧਾਇਕ ਨਰਿੰਦਰ ਸਵਨਾ ਨੇ ਪਿਛਲੀ 15 ਅਗਸਤ ਨੂੰ ਪਾਕਿਸਤਾਨ ਤੋਂ ਵੱਡਾ ਕੌਮੀ ਝੰਡਾ ਲਗਵਾਉਣ ਦਾ ਵਾਅਦਾ ਕੀਤਾ ਸੀ ਜੋ ਹੁਣ ਪੂਰਾ ਹੁੰਦਾ ਦਿਖਾਈ ਦੇ ਰਿਹਾ ਐ। ਕੌਮੀ ਝੰਡਾ ਲਗਾਉਣ ਦੀ ਸ਼ੁਰੂਆਤ ਮੌਕੇ ਲੋਕਾਂ ਵਿਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਚਾਇਤੀ ਰਾਜ ਦੇ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਇਹ ਝੰਡਾ 60 ਮੀਟਰ ਲੰਬਾ ਹੈ, ਜਿਸਦੀ ਉਂਚਾਈ 200 ਫੁੱਟ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ 3 ਤੋਂ 4 ਕਿਲੋਮੀਟਰ ਤੱਕ ਇਸ ਭਾਰਤੀ ਕੌਮੀ ਝੰਡੇ ਨੂੰ ਦੇਖੀਆਂ ਜਾ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਦਾ ਕੰਮ 15 ਅਗਸਤ ਤੋਂ ਪਹਿਲਾ ਪੂਰਾ ਕਰ ਲਿਆ ਜਾਵੇਗਾ ਅਤੇ ਆਜਾਦੀ ਦਿਹਾੜੇ ਮੌਕੇ ਇਸ ਨੂੰ ਲੋਕ ਅਰਪਨ ਕਰ ਦਿੱਤਾ ਜਾਵੇਗਾ। ਇਹ ਝੰਡਾ ਬਜਾਜ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਐ। ਉਨ੍ਹਾਂ ਨੇ ਦੱਸਿਆ ਕਿ ਸਰਹੱਦ ’ਤੇ ਲੱਗੇ ਪਾਕਿਸਤਾਨ ਦੇ ਕੌਮੀ ਝੰਡੇ ਤੋਂ ਭਾਰਤ ਦੇ ਕੌਮੀ ਝੰਡੇ ਦੀ ਉਂਚਾਈ 15 ਤੋਂ 20 ਮੀਟਰ ਜ਼ਿਆਦਾ ਹੈ।