ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਇਸੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸਬ ਡਵੀਜ਼ਨ ਲੰਬੀ ਦੀਆਂ ਰਾਜਸਥਾਨ ਤੇ ਹਰਿਆਣਾ ਨਾਲ ਲਗਦੀਆਂ ਸਰਹੱਦਾਂ ਤੇ ਵਿਸ਼ੇਸ਼ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ।
ਅਪ੍ਰੇਸ਼ਨ ਸੀਲ 17 ਤਹਿਤ ਕੀਤੀ ਗਈ ਨਾਕੇਬੰਦੀ ਦੌਰਾਨ ਹਰ ਆਉਣ ਵਾਲੇ ਵਹੀਕਲਾਂ ਦੀ ਤਲਾਸ਼ੀ ਲਈ ਗਈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਲਈ ਬਾਹਰੀ ਸੂਬਿਆਂ ਤੋਂ ਆਉਂਦੇ 19 ਰਸਤਿਆਂ ਤੇ ਸਵੇਰੇ 6 ਤੋਂ 11 ਵਜੇ ਤਕ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ ਐ।
ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਤੇ ਲਗਾਤਾਰ ਨਜਰ ਰੱਖ ਰਿਹਾ ਐ ਅਤੇ ਫੜੇ ਜਾਣ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਐ। ਅਧਿਕਾਰੀ ਦੇ ਦੱਸਣ ਮੁਤਾਬਕ ਇਹ ਕਾਰਵਾਈ ਵਿਚ ਗੁਆਢੀ ਸੂਬਿਆਂ ਦੀ ਪੁਲਿਸ ਦੀ ਵੀ ਮਦਦ ਲਈ ਜਾ ਰਹੀ ਐ, ਜਿਸ ਦੇ ਤਹਿਤ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਨਾਕੇਬੰਦੀ ਕਰ ਕੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਗਈ ਐ।
ਪੰਜਾਬ ਹਰਿਆਣਾ ਸਰਹੰਦ ਦੇ ਮੰਡੀ ਕਿਲਿਆ ਵਾਲੀ ਇੰਟਰ ਸਟੇਟ ਨਾਕੇ ਤੇ ਮੌਜੂਦ ਸਬ ਡਵੀਜ਼ਨ ਲੰਬੀ ਪੁਲਿਸ ਦੇ ਉਪ ਕਪਤਾਨ ਜਸਪਾਲ ਸਿੰਘ ਨੇ ਦੱਸਿਆ ਕਿ ਯੁੱਧ ਨਸਿਆ ਵਰੁੱਧ ਮਹਿਮ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਮਕਸਦ ਨਾਲ ਰਾਜਸਥਾਨ ਅਤੇ ਹਰਿਆਣਾ ਵਲੋਂ ਆਉਣ ਵਾਲੇ ਕਰੀਬ 19 ਰਸਤਿਆਂ ਤੇ ਅਪਰੇਸ਼ਨ ਸੀਲ 17 ਤਹਿਤ ਸਵੇਰੇ 6 ਵਜੇ ਤੋ 11 ਵਜੇ ਤੱਕ ਤਿੰਨੇ ਰਾਜਾ ਦੀ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਨਾਕੇਬੰਦੀ ਕਰਕੇ ਹਰ ਸ਼ੱਕੀ ਵਹੀਕਲ ਦੀ ਤਲਾਸ਼ੀ ਲਈ ਗਈ ਐ। ਇਸ ਦੌਰਾਨ ਕਈ ਸ਼ੱਕੀ ਵਹੀਕਲਾਂ ਸਮੇਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।