ਤਰਨ ਤਾਰਨ ’ਚ ਹੜ੍ਹ ਪੀੜਤ ਕਿਸਾਨਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ; ਸਤਲੁਜ ਦਰਿਆ ਦਾ ਬੰਨ੍ਹ ਉੱਚਾ ਕਰਨ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ; ਸਰਕਾਰ ਦੇ ਠੇਕੇਦਾਰ ’ਤੇ ਲਾਏ ਘਪਲੇਬਾਜ਼ੀ ਦੇ ਇਲਜ਼ਾਮ

0
3

ਤਰਨ ਤਾਰਨ ਅਧੀਨ ਆਉਂਦੇ ਹਲਕਾ ਪੱਟੀ ਦੇ ਪਿੰਡ ਸਭਰਾ ਨੇੜੇ ਸਤਲੁਜ ਦਰਿਆ ਕੰਢੇ ਬਣੇ ਬੰਨ੍ਹ ਨੂੰ ਉੱਚਾ ਕਰਨ ਦਾ ਮੁੱਦਾ ਗਰਮਾ ਗਿਆ ਐ। ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਸਰਕਾਰ ਵੱਲੋਂ ਲਾਏ ਠੇਕੇਦਾਰ ਦੇ ਕੰਮ ਦਾ ਵਿਰੋਧ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਐ। ਕਿਸਾਨਾਂ ਦਾ ਕਹਿਣਾ ਐ ਕਿ ਸਰਕਾਰ ਵੱਲੋਂ ਲਾਏ ਠੇਕੇਦਾਰ ਵੱਲੋਂ ਸੜਕ ਕੰਢਿਓ ਇੱਟਾ ਪੁੱਟੀਆਂ ਜਾ ਰਹੀਆਂ ਨੇ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਕਿਸਾਨਾਂ ਦਾ ਕਹਿਣਾ ਐ ਕਿ ਪਹਿਲਾਂ ਸਰਕਾਰ ਨੇ ਬੰਨ੍ਹ ਦੀ ਸਾਰ ਨਹੀਂ ਲਈ ਅਤੇ ਹੁਣ ਜਦੋਂ ਹੜ੍ਹ ਦਾ ਖਤਰਾ ਸਿਰ ਤੇ ਐ ਤੇ ਕੰਮ ਸ਼ੁਰੂ ਕਰ ਕੇ ਲਿੱਪਾ-ਪੋਚੀ ਕੀਤੀ ਜਾ ਰਹੀ ਐ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਹਾੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਜਜਬੀਰ ਸਿੰਘ ਸਭਰਾ ਨੇ ਕਿਹਾ ਕਿ ਦਰਿਆ ਦੇ ਕੰਢੇ ਤੇ ਹਰ ਸਾਲ ਕਿਸਾਨਾਂ ਦੀ ਫਸਲ ਮਰ ਜਾਂਦੀ ਹੈ, ਜਿਸ ਦੇ ਚਲਦਿਆਂ ਸਥਾਨਕ ਲੋਕਾਂ ਨੇ ਇਕੱਤਰ ਹੋ ਕੇ ਕਾਰ ਸੇਵਾ ਵਾਲਿਆਂ ਦੀ ਮਦਦ ਨਾਲ ਬੰਨ ਨੂੰ ਪੂਰਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਨੂੰ ਕੋਈ ਵੀ ਚੇਤਾ ਨਹੀਂ ਆਇਆ ਅਤੇ ਜਦ ਹੁਣ ਫਿਰ ਹੜਾਂ ਦਾ ਖਤਰਾ ਸਿਰ ਤੇ ਐ ਤਾਂ ਸਰਕਾਰ ਨੇ ਬੰਨ ਨੂੰ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਐ।
ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਬੰਨ ਨੂੰ ਇਸੇ ਤਰ੍ਹਾਂ ਨਾ ਰਹਿਣ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ। ਉਹਨਾਂ ਕਿਹਾ ਕਿ ਬਨ ਨੂੰ ਉੱਚਾ ਕਰਨ ਨੂੰ ਲੈ ਕੇ ਠੇਕੇਦਾਰ ਵੱਲੋਂ ਇਸ ਦੇ ਸੜਕ ਦੇ ਕੰਢੇ ਤੋਂ ਇੱਟਾਂ ਪੁੱਟੀਆਂ ਜਾ ਰਹੀਆਂ ਹਨ ਜਿਸ ਕਾਰਨ ਰਾਹਗੀਰਾਂ ਨੂੰ ਜਿੱਥੇ ਵੱਡਾ ਨੁਕਸਾਨ ਹੋਣ ਦਾ ਖਾਸਤਾ ਬਣਿਆ ਹੋਇਆ ਹੈ ਉਥੇ ਹੀ ਠੇਕੇਦਾਰ ਵੱਲੋਂ ਇਹਨਾਂ ਇੱਟਾਂ ਵਿੱਚ ਵੀ ਵੱਡੇ ਪੱਧਰ ਤੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here