ਪੰਜਾਬ ਬਠਿੰਡਾ ਦੇ ਪਿੰਡ ਮਹਿਰਾਜ ਨੇੜੇ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ; ਲੋਕਾਂ ਨੇ ਮੁਸ਼ਕਲ ਨਾਲ ਬਾਹਰ ਕੱਢੇ ਬੱਚੇ; ਇਕ ਘੰਟੇ ਤਕ ਨਹੀਂ ਪਹੁੰਚਿਆ ਸਕੂਲ ਤੇ ਪ੍ਰਸ਼ਾਸਨ By admin - July 19, 2025 0 4 Facebook Twitter Pinterest WhatsApp ਬਠਿੰਡਾ ਅਧੀਨ ਆਉਂਦੇ ਮਹਿਰਾਜ ਨੇੜੇ ਇਕ ਸਕੂਲ ਬੱਸ ਦੇ ਪਲਟਣ ਦੀ ਖਬਰ ਸਾਹਮਣੇ ਆਈ ਐ। ਘਟਨਾ ਵੇਲੇ ਬੱਸ ਵਿਚ 25 ਤੋਂ 30 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਨੇੜਲੇ ਖੇਤਾਂ ਵਿਚ ਕੰਮ ਕਰਦੇ ਮਜਦੂਰਾਂ ਤੇ ਸਥਾਨਕ ਵਾਸੀਆਂ ਨੇ ਮੁਸ਼ੱਕਤ ਬਾਅਦ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਬੱਚਿਆਂ ਦਾ ਬਚਾਅ ਰਿਹਾ ਐ। ਜਦਕਿ ਸਕੂਲ ਪ੍ਰਬੰਧਕ ਅਤੇ ਸਥਾਨਕ ਪ੍ਰਸ਼ਾਸਨ ਘਟਨਾ ਤੋਂ ਇਕ ਘੰਟੇ ਤਕ ਮੌਕੇ ਤੇ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਵੀ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸੇ ਦੌਰਾਨ ਘਟਨਾ ਲਈ ਸਕੂਲ ਪ੍ਰਬੰਧਕਾਂ ਤੇ ਸਥਾਨਕ ਪ੍ਰਸ਼ਾਸਨ ਨੂੰ ਲਾਹਨਤਾ ਪਾਉਂਦੀ ਇਕ ਵੀਡੀਓ ਵਿਚ ਵਾਇਰਲ ਹੋਈ ਐ ਜਿਸ ਵਿਚ ਸਖਸ਼ ਨੇ ਸਕੂਲ ਪ੍ਰਬੰਧਕਾਂ ਤੇ ਸਥਾਨਕ ਪ੍ਰਸ਼ਾਸਨ ਦੇ ਘਟਨਾ ਤੋਂ ਇਕ ਘੰਟੇ ਬਾਦ ਤਕ ਮੌਕੇ ਤੇ ਨਾ ਪਹੁੰਚਣ ਲਈ ਸਵਾਲ ਚੁੱਕੇ ਨੇ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਬੱਸ ਵਿੱਚ 25 ਤੋਂ 30 ਬੱਚੇ ਸਵਾਰ ਸੀ ਅਤੇ ਇਹ ਬੱਸ ਬੇਕਾਬੂ ਹੋ ਕੇ ਝੋਨੇ ਦੇ ਖੇਤ ਵਿਚ ਪਲਟ ਗਈ। \ਨੇੜੇ ਖੇਤਾਂ ਵਿਚ ਕੰਮ ਕਰਦੇ ਮਜਦੂਰਾਂ ਅਤੇ ਸਥਾਨਕ ਵਾਸੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲੋਕਾਂ ਦੇ ਦੱਸਣ ਮੁਤਾਬਕ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਖੁਦ ਮੌਕੇ ਤੇ ਆਉਣ ਦੀ ਥਾਂ ਡਰਾਈਵਰਾਂ ਨੂੰ ਭੇਜ ਦਿੱਤਾ, ਜਿਸ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਇਹ ਬੱਸ ਰਾਮਪੁਰਾ ਨੇੜਲੇ ਪਿੰਡ ਗਿੱਲਕਲਾਂ ਵਿਖੇ ਸਥਿਤ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਐ।