ਗੁਰਦਾਸਪੁਰ ਦੇ ਗੋਲੀਕਾਡ ਪੀੜਤ ਦੁਕਾਨਦਾਰ ਨੂੰ ਮਿਲੇ ਅਸ਼ਵਨੀ ਸ਼ਰਮਾ; ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਘੇਰੀ ਸਰਕਾਰ;

0
6

ਗੁਰਦਾਸਪੁਰ ਵਿਖੇ ਬੀਤੇ ਦਿਨ ਘੜੀਆਂ ਦੀ ਦੁਕਾਨ ਤੇ ਵਾਪਰੇ ਗੋਲੀ ਕਾਡ ਨੂੰ ਲੈ ਕੇ ਜਿੱਥੇ ਵਪਾਰੀ ਵਰਗ ਵਿਚ ਗੁੱਸਾ ਪਾਇਆ ਜਾ ਰਿਹਾ ਐ ਉਥੇ ਹੀ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਨੇ। ਇਸੇ ਤਹਿਤ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਸਰਕਾਰ ਨੂੰ ਘੇਰਿਆ ਐ।
ਅੱਜ ਪੀੜਤ ਦੁਕਾਨਦਾਰ ਨਾਲ ਹਮਦਰਦੀ ਪ੍ਰਗਟਾਉਣ ਪਹੁੰਚੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਐ, ਜਿਸ ਦੇ ਚਲਦਿਆਂ ਵਪਾਰੀ ਵਰਗ ਵਿਚ ਦਹਿਸ਼ਤ ਦਾ ਮਾਹੌਲ ਐ। ਦਰਬਾਰ ਸਾਹਿਬ ਤੇ ਹਮਲੇ ਦੀ ਧਮਕੀ ਮਾਮਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ  ਐ ਅਤੇ ਦੋਸ਼ੀਆਂ ਦੀ ਛੇਤੀ ਨਿਸ਼ਾਨਦੇਹੀ ਕਰ ਕੇ ਸਲਾਖਾ ਪਿੱਛੇ ਪਹੁੰਚਾਇਆ ਜਾਵੇਗਾ।
ਦੱਸਣਯੋਗ ਐ ਕਿ ਬੀਤੇ ਕੱਲ ਗੁਰਦਾਸਪੁਰ ਦੀ ਪੰਜਾਬ ਵਾਚ ਹਾਊਸ ਸ਼ੋਰੂਮ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਪਰ 24 ਘੰਟੇ ਦਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ, ਜਿਸ ਦੇ ਚਲਦਿਆਂ ਪੂਰੇ ਬਾਜ਼ਾਰ ਅੰਦਰ ਸਹਿਮ ਦਾ ਮਾਹੌਲ ਹੈ।
ਫਿਲਹਾਲ ਵਪਾਰੀ ਨੂੰ ਪੁਲਿਸ ਸੁਰੱਖਿਆ ਮੁਹਈਆ ਕਰਵਾ ਦਿੱਤੀ ਗਈ ਹੈ। ਇਸੇ ਤਹਿਤ ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਘਟਨਾ ਵਾਲੇ ਸ਼ੋਅਰੂਮ ਵਿਖੇ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਅਮਨ ਕਾਨੂੰਨ ਦੀ ਸਥਿਤੀ ਲਈ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅੰਦਰ ਵਪਾਰੀ ਵਰਗ ਡਰ ਦੇ ਮਾਹੌਲ ਵਿਚ ਐ ਅਤੇ ਸਰਕਾਰ ਨੂੰ ਇਸ ਪਾਸੇ ਸਖਤ ਕਦਮ ਚੁੱਕਣੇ ਚਾਹੀਦੇ ਨੇ।
ਸ਼੍ਰੀ ਦਰਬਾਰ ਸਾਹਿਬ ਜੀ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਆਈ ਈਮੇਲ ਬਾਰੇ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਤੀ ਇੰਨੇ ਵੱਡੇ ਮਸਲੇ ਤੇ ਮੁੱਖ ਮੰਤਰੀ ਪੰਜਾਬ ਤਿੰਨ ਦਿਨ ਬਾਅਦ ਬਿਆਨ ਦੇ ਰਹੇ ਹਨ, ਉਹ ਵੀ ਜਦੋਂ ਇੱਸ ਮਾਮਲੇ ਤੇ ਕੇਂਦਰ ਸਰਕਾਰ ਨੇ ਸੰਗਿਆਨ ਲਿਆ ਹੈ। ਉਹਨਾਂ ਕਿਹਾ ਕਿ ਅਜੇ ਤੱਕ ਈਮੇਲ ਭੇਜਣ ਵਾਲੇ ਆਰੋਪੀ ਪੁਲਿਸ ਦੀ ਪਹੁੰਚ ਤੋਂ ਦੂਰ ਨੇ। ਉਹਨਾਂ ਕਿਹਾ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਮਦਦ ਕਰਨ ਨੂੰ ਤਿਆਰ ਹੈ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਐ, ਜਿਸ ਦੀ ਸੁਰੱਖਿਆ ਅਤੀ ਜ਼ਰੂਰੀ ਐ।

LEAVE A REPLY

Please enter your comment!
Please enter your name here