ਪੰਜਾਬ ਧਮਕੀ ਪੱਤਰਾਂ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬਿਆਨ; ਦੋਸ਼ੀਆਂ ਤਕ ਪਹੁੰਚਣ ’ਚ ਦੇਰੀ ਨੂੰ ਲੈ ਕੇ ਚੁੱਕੇ ਸਵਾਲ; ਘਟਨਾ ਪਿਛਲੀਆਂ ਤਾਕਤਾਂ ਨੂੰ ਬੇਪਰਦ ਕਰਨ ਦੀ ਮੰਗ By admin - July 19, 2025 0 4 Facebook Twitter Pinterest WhatsApp ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਦਰਬਾਰ ਸਾਹਿਬ ਲਈ ਆ ਰਹੇ ਧਮਕੀ ਪੱਤਰਾਂ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਦਾਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਰਗੇ ਸਰਬਸਾਝੇ ਸਥਾਨ ਲਈ ਅਜਿਹੇ ਧਮਕੀ ਪੱਤਰ ਆਉਣਾ ਵੱਡੇ ਸਵਾਲ ਖੜ੍ਹੇ ਕਰਦਾ ਐ। ਉਨ੍ਹਾਂ ਕਿਹਾ ਕਿ ਸਰਕਾਰਾਂ ਦੋਸ਼ੀਆਂ ਤਕ ਪਹੁੰਚਣ ਵਿਚ ਅਸਫਲ ਸਾਬਤ ਹੋ ਰਹੀਆਂ ਨੇ, ਜਿਸ ਕਾਰਨ ਦੋਸ਼ੀਆਂ ਨੂੰ ਹੋਰ ਧਮਕੀ ਪੱਤਰ ਭੇਜਣ ਦੀ ਹੱਲਾਸ਼ੇਰੀ ਮਿਲ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਕਨੀਕ ਦੀ ਵਰਤੋਂ ਕਰਦਿਆਂ ਹੋਇਆ ਧਮਕੀ ਪੱਤਰ ਭੇਜਣ ਵਾਲੇ ਦੋਸ਼ੀਆਂ ਤਕ ਪਹੁੰਚ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਧਮਕੀ ਪੱਤਰ ਭੇਜਣ ਵਾਲੇ ਅਨਸਰਾ ਪਿੱਛੇ ਹੋਰ ਸ਼ਕਤੀਆਂ ਵੀ ਹੋ ਸਕਦੀਆਂ ਨੇ, ਜਿਨ੍ਹਾਂ ਦੀ ਪਛਾਣ ਕਰ ਕੇ ਸੱਚਾਈ ਸੰਗਤ ਸਾਹਮਣੇ ਲਿਆਉਣੀ ਚਾਹੀਦੀ ਐ।