ਪੰਜਾਬ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਡੌਕਰਾਂ ਤੋਂ ਬਚ ਕੇ ਪਰਤਿਆ ਨੌਜਵਾਨ; ਏਜੰਟਾਂ ਨੇ ਵੱਖ ਵੱਖ ਦੇਸ਼ਾਂ ਤੋਂ ਲਿਜਾਂਦੇ ਹੋਏ ਕੀਤਾ ਸੀ ਡੌਕਰਾਂ ਹਵਾਲੇ; ਸੰਤ ਸੀਚੇਵਾਲ ਨਾਲ ਮੁਲਾਕਾਤ ਕਰ ਕੇ ਸੁਣਾਈ ਆਪਬੀਤੀ By admin - July 18, 2025 0 5 Facebook Twitter Pinterest WhatsApp ਅਮਰੀਕਾ ਜਾਣ ਦੇ ਸੁਨਹਿਰੇ ਸੁਪਨੇ ਲੈ ਕੇ ਘਰੋਂ ਰਵਾਨਾ ਹੋਇਆ ਬਲਵਿੰਦਰ ਸਿੰਘ ਅਖੀਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੌਤ ਦੇ ਮੂੰਹ ਵਿਚੋਂ ਨਿਕਲ ਕੇ ਘਰ ਪਰਤਣ ਵਿਚ ਸਫਲ ਹੋ ਗਿਆ ਐ। ਘਰ ਵਾਪਸੀ ਤੋਂ ਬਾਅਦ ਸੰਤ ਸੀਚੇਵਾਲ ਨੂੰ ਮਿਲਣ ਪਹੁੰਚੇ ਬਲਵਿੰਦਰ ਸਿੰਘ ਨੇ ਰੌਂਗਟੇ ਖੜੇ ਕਰਦੀ ਆਪ ਬੀਤੀ ਬਿਆਨ ਕੀਤੀ ਐ। ਪੀੜਤ ਦੇ ਦੱਸਣ ਮੁਤਾਬਕ ਉਸ ਨੂੰ ਏਜੰਟਾਂ ਨੇ ਵੱਖ ਵੱਖ ਦੇਸਾਂ ਵਿਚ ਘੁੰਮਾਉਣ ਤੋਂ ਬਾਅਦ ਕੋਲੰਬੀਆਂ ਵਿਚ ਡੌਕਰਾਂ ਹਵਾਲੇ ਕਰ ਦਿੱਤਾ ਸੀ, ਜਿੱਥੇ ਉਸ ਨੂੰ ਅਣਮਨੁੱਖੀ ਤਸ਼ੱਦਦ ਸਹਿਣਾ ਪਿਆ। ਬਲਵਿੰਦਰ ਸਿੰਘ ਨੇ ਸੁਰੱਖਿਅਤ ਘਰ ਵਾਪਸੀ ਲਈ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਐ। ਕਪੂਰਥਲਾ ਦੇ ਪਿੰਡ ਬਾਜਾ ਨਾਲ ਸਬੰਧਤ ਬਲਵਿੰਦਰ ਸਿੰਘ ਨੇ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ ਬਿਆਨ ਕੀਤੀ ਐ। ਉਸਨੇ ਦੱਸਿਆ ਕਿ ਕਿਵੇਂ ਉਸਨੇ ਆਪਣੀਆਂ ਅੱਖਾਂ ਸਾਹਮਣੇ ਮੌਤ ਦੇਖੀ ਅਤੇ ਆਪਣੇ ਅਤੇ ਆਪਣੇ ਸਾਥੀਆਂ ‘ਤੇ ਹੋਏ ਅੱਤਿਆਚਾਰਾਂ ਦਾ ਭਿਆਨਕ ਦ੍ਰਿਸ਼ ਦੇਖਿਆ। ਬਲਵਿੰਦਰ ਨੇ ਦੱਸਿਆ ਕਿ ਜਦੋਂ ਉਸਦੇ ਸਾਥੀਆਂ ਨੂੰ ਡੋਕਰਾਂ ਨੇ ਬੰਦੀ ਬਣਾ ਲਿਆ ਅਤੇ ਬੇਰਹਿਮੀ ਨਾਲ ਤਸੀਹੇ ਦਿੱਤੇ, ਤਾਂ ਉਸਨੂੰ ਵੀ ਮਹਿਸੂਸ ਹੋਣ ਲੱਗਾ ਕਿ ਉਸਦਾ ਅੰਤ ਨੇੜੇ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬਲਵਿੰਦਰ ਸਿੰਘ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਹੈ। ਬਲਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਸੁਲਤਾਨਪੁਰ ਲੋਧੀ ਦੇ ਨਿਰਮਲ ਕੁਟੀਆ ਪਹੁੰਚੇ ਸਨ। ਸੰਤ ਸੀਚੇਵਾਲ ਨੇ ਪੰਜਾਬ ਨੌਜਵਾਨ ਅਪੀਲ ਕਰਦਿਆ ਕਿਹਾ ਕਿ ਪੈਸੇ ਖਰਚ ਕਿ ਵੀ ਆਪਣੀਆਂ ਜਾਨਾਂ ਨੂੰ ਇਸ ਤਰ੍ਹਾਂ ਨਾਲ ਜ਼ੋਖਮ ਵਿੱਚ ਪਾਉਣ ਦੀ ਬਜਾਏ ਉਹਨਾਂ ਪੈਸਿਆਂ ਨਾਲ ਉੱਥੇ ਕੋਈ ਰੁਜ਼ਗਾਰ ਕਰਨ ਜਾਂ ਫ਼ਿਰ ਸਹੀ ਤਰੀਕਿਆਂ ਨਾਲ ਹੀ ਵਿਦੇਸ਼ ਜਾਣ। ਉਨ੍ਹਾਂ ਪੁਲੀਸ ਨੂੰ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।