ਪੰਜਾਬ ਫਿਰੋਜ਼ਪੁਰ ’ਚ ਬਜ਼ੁਰਗ ਤੋਂ ਨਕਦੀ ਤੇ ਮੋਬਾਈਲ ਖੋਹ ਕੇ ਲੁਟੇਰੇ ਫਰਾਰ; ਐਸਐਸਪੀ ਦਫਤਰ ਦੇ ਬਾਹਰ ਦੀ ਘਟਨਾ; ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਸ਼ੁਰੂ By admin - July 18, 2025 0 4 Facebook Twitter Pinterest WhatsApp ਫਿਰੋਜ਼ਪੁਰ ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਰਹੇ ਨੇ ਕਿ ਉਹ ਐਸਐਸਪੀ ਦਫਤਰ ਦੇ ਬਾਹਰ ਵੀ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਨੇ। ਤਾਜ਼ਾ ਘਟਨਾ ਵਿਚ ਲੁਟੇਰੇ ਇਕ ਬਜ਼ੁਰਗ ਤੋਂ 15 ਹਜ਼ਾਰ ਰੁਪਏ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਲੈ ਗਏ ਨੇ। ਘਟਨਾ ਵੇਲੇ ਐਸਐਸਪੀ ਦਫਤਰ ਅੰਦਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਨਾਮ ਦੇ ਬਜ਼ੁਰਗ ਐਸਐਸਪੀ ਦਫਤਰ ਦੇ ਨਾਲ ਲੱਗਦੇ ਸੈਕਟਰੀਏਟ ਵਿਖੇ ਕਿਸੇ ਕੰਮ ਆਇਆ ਸੀ ਕਿ ਅੰਦਰ ਜਾਣ ਸਮੇਂ ਲੁਟੇਰੇ ਉਸ ਦੀ ਜੇਬ ਵਿਚੋਂ 15 ਹਜ਼ਾਰ ਨਕਦੀ ਤੇ ਮੋਬਾਈਲ ਝਪਟ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਜਿਸ ਵੇਲੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਦੂਜੇ ਪਾਸੇ ਐਸਐਸਪੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਵਿੱਚ ਕਾਨੂੰਨ ਵਿਵਸਥਾ ਦੇ ਸੁਦਰਦੇ ਹਾਲਾਤ ਤੇ ਆਪਣੀ ਪਿੱਠ ਥਪਥਪਾਉਣ ਵਿੱਚ ਲੱਗੀ ਹੋਈ ਸੀ। ਉਥੇ ਹੀ ਲੁੱਟ ਤੋਂ ਬਾਅਦ ਪਹੁੰਚੀ ਪੁਲਿਸ ਵੱਲੋਂ ਕਿਹਾ ਗਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ, ਪਰ ਸਵਾਲ ਪੈਦਾ ਹੁੰਦਾ ਐ ਕਿ ਜੇਕਰ ਲੁਟੇਰੇ ਬੇਖੌਫ ਹੋ ਕੇ ਐਸਐਸਪੀ ਦਫਤਰ ਦੇ ਬਾਹਰ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਤਾਂ ਦੂਰ-ਦੁਰਾਂਡੇ ਇਲਾਕਿਆਂ ਦੀ ਕੀ ਹਾਲਤ ਹੋਵੇਗੀ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਗਲਤ ਅਨਸਰਾਂ ਦੇ ਦਿਲਾਂ ਅੰਦਰ ਪੁਲਿਸ ਦਾ ਡਰ ਪੈਦਾ ਕੀਤਾ ਜਾ ਸਕੇ।