ਪੰਜਾਬ ਮਾਨਸਾ ਨਾਲ ਸਬੰਧਤ ਫੌਜੀ ਜਵਾਨ ਦੀ ਆਸਾਮ ’ਚ ਮੌਤ; ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ; ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ ਅੰਤਮ ਸੰਸਕਾਰ By admin - July 18, 2025 0 2 Facebook Twitter Pinterest WhatsApp ਮਾਨਸਾ ਦੇ ਪਿੰਡ ਤਾਮਕੋਟ ਵਾਸੀ ਫੌਜੀ ਜਵਾਨ ਦੀ ਆਸਾਮ ਵਿਖੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ 30 ਸਾਲਾ ਫੌਜੀ ਜਵਾਨ ਰਾਜਵੀਰ ਸਿੰਘ ਆਸਾਮ ਵਿਖੇ ਫੌਜ ਦੀ ਡਿਊਟੀ ਨਿਭਾਅ ਰਹੇ ਸੀ, ਜਿੱਥੇ ਬਿਮਾਰ ਹੋਣ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਛੋਟਾ ਬੱਚਾ, ਮਾਤਾ-ਪਿਤਾ ਅਤੇ ਛੋਟਾ ਭਰਾ ਛੱਡ ਗਿਆ ਐ। ਰਾਜਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਤਾਮਕੋਟ ਵਿਖੇ ਲਿਆਂਦੀ ਗਈ ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਐ। ਦੱਸ ਦਈਏ ਕਿ ਰਾਜਵੀਰ ਸਿੰਘ ਨੇ 2017 ਵਿੱਚ ਬੰਗਾਲ ਇੰਜੀਨੀਅਰਿੰਗ ਵਿੱਚ ਭਰਤੀ ਹੋਇਆ ਸੀ। ਇਸ ਦੌਰਾਨ ਰਾਜਵੀਰ ਸਿੰਘ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਉਂਦੇ ਹੋਏ ਅਸਾਮ ਦੇ ਡਿਬਰੂਗੜ੍ਹ ਵਿੱਚ ਤਾਇਨਾਤ ਸੀ ਜਿੱਥੇ ਪਰਿਵਾਰ ਨੂੰ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲੀ। ਅੱਜ ਭਾਰਤੀ ਫੌਜ ਦੇ ਰਾਜਵੀਰ ਸਿੰਘ ਦੀ ਦੇਹ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਉਨ੍ਹਾਂ ਦੇ ਪਿੰਡ ਤਾਮਕੋਟ ਲਿਜਾਇਆ ਗਿਆ, ਜਿੱਥੇ ਪਿੰਡ ਅਤੇ ਜ਼ਿਲ੍ਹੇ ਦੇ ਲੋਕਾਂ ਨੇ ਰਾਜਵੀਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ। ਜਦੋਂ ਸ਼ਹੀਦ ਰਾਜਵੀਰ ਸਿੰਘ ਦੀ ਲਾਸ਼ ਘਰ ਪਹੁੰਚੀ ਤਾਂ ਉਨ੍ਹਾਂ ਦੇ ਪਿਤਾ, ਮਾਂ, ਪਤਨੀ ਅਤੇ ਛੋਟੀ ਧੀ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ ਐ ਅਤੇ ਮੌਕੇ ਤੇ ਮੌਜੂਦ ਹਰ ਅੱਖ ਨਮ ਦਿਖਾਈ ਦਿੱਤੀ। ਭਾਰਤੀ ਫੌਜ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸ਼ਹੀਦ ਰਾਜਵੀਰ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਦੌਰਾਨ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਦੀ ਪਤਨੀ, ਮਾਂ ਅਤੇ ਪਿਤਾ ਨੇ ਰਾਜਵੀਰ ਸਿੰਘ ਨੂੰ ਸਲਾਮੀ ਦੇ ਕੇ ਅਤੇ ਫੁੱਲ ਅਤੇ ਕਰੀਮ ਭੇਟ ਕਰਕੇ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਬਾਅਦ, ਰਾਜਵੀਰ ਦੇ ਛੋਟੇ ਭਰਾ, ਜੋ ਕਿ ਭਾਰਤੀ ਫੌਜ ਵਿੱਚ ਤਾਇਨਾਤ ਹੈ, ਨੇ ਆਪਣੇ ਵੱਡੇ ਭਰਾ ਦਾ ਅੰਤਿਮ ਸੰਸਕਾਰ ਕੀਤਾ। ਇਸ ਦੌਰਾਨ ਸਾਬਕਾ ਸੈਨਿਕ, ਮਾਨਸਾ ਦੇ ਵਿਧਾਇਕ, ਐਸਡੀਐਮ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।