ਜਲਾਲਾਬਾਦ ’ਚ ਲੋਕਾਂ ਹੱਥੇ ਚੜ੍ਹੇ ਏਟੀਐਮ ਜ਼ਰੀਏ ਠੱਗੀ ਮਾਰਦੇ ਨੌਸਰਬਾਜ਼; 200 ਏਟੀਐਮ ਕਾਰਡ ਤੇ ਇਕ ਮਸ਼ੀਨ ਬਰਾਮਦ; ਲੋਕਾਂ ਨੇ ਛਿੱਤਰ ਪਰੇਡ ਬਾਅਦ ਕੀਤਾ ਪੁਲਿਸ ਹਵਾਲੇ

0
5

ਜਲਾਲਾਬਾਦ ਵਿਖੇ ਸਥਿਤ ਪੀਐਨਬੀ ਦੇ ਏਟੀਐਮ ਦੇ ਸਾਹਮਣੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਦੋ ਜਣਿਆਂ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕਰ ਦਿੱਤੀ। ਫੜੇ ਗਏ ਮੁਲਜਮਾਂ 200 ਦੇ ਕਰੀਬ ਏਟੀਐਮ ਕਾਰਡ ਅਤੇ ਇਕ ਮਸ਼ੀਨ ਬਰਾਮਦ ਹੋਈ ਐ। ਲੋਕਾਂ ਦਾ ਇਲਜਾਮ ਸੀ ਕਿ ਫੜੇ ਗਏ ਮੁਲਜਮਾਂ ਨੇ ਪਹਿਲੀ ਜੁਲਾਈ ਨੂੰ ਇਕ ਪਰਵਾਸੀ ਦਾ ਏਟੀਐਮ ਕਾਰਡ ਬਦਲ ਕੇ ਇਕ ਲੱਖ 40 ਹਜ਼ਾਰ ਰੁਪਏ ਕਢਵਾਏ ਸੀ। ਇਨ੍ਹਾਂ ਨੂੰ ਅੱਜ ਪਰਵਾਸੀ ਨੇ ਪਛਾਣ ਲਿਆ ਜਿਸ ਤੋਂ ਬਾਅਦ ਸਾਥੀਆਂ ਨੂੰ ਬੁਲਾ ਕੇ ਕਾਬੂ ਕਰ ਲਿਆ।
ਇਸ ਦੌਰਾਨ ਇਕੱਠਾ ਹੋਏ ਲੋਕਾਂ ਨੇ ਦੋਵਾਂ ਦੀ ਛਿੱਤਰ ਪਰੇਡ ਕੀਤੀ।  ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਆਪਣੇ ਨਾਲ ਲੈ ਗਈ। ਮੌਕੇ ਤੇ ਮੌਜੂਦ ਲੋਕਾਂ ਦਾ ਇਲਜਾਮ ਸੀ ਕਿ ਪੁਲਿਸ ਅਜਿਹੇ ਅਨਸਰਾਂ ਨਾਲ ਮਿਲੀ ਹੋਈ ਐ, ਜਿਸ ਦੇ ਚਲਦਿਆਂ ਪੁਲਿਸ ਮੁਲਜਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਐ। ਉਧਰ ਪੁਲਿਸ ਨੇ ਜਾਂਚ ਤੋਂ ਬਾਦ ਬਣਦੀ ਕਾਰਵਾਈ ਦੀ ਗੱਲ ਕਹੀ ਐ।
ਜਾਣਕਾਰੀ ਅਨੁਸਾਰ ਦੋਵੇਂ ਸ਼ਾਤਰ  ਠੱਗਾਂ ਨੇ ਏਟੀਐਮ ਵਿੱਚ ਇਕ ਪਰਵਾਸੀ ਦਾ ਏਟੀਐਮ ਧੋਖੇ ਨਾਲ ਬਦਲ ਲਿਆ ਅਤੇ ਉਸ ਤੋਂ ਬਾਅਦ ਪਿੰਡ ਘੁਬਾਇਆ ਅਤੇ ਫਾਜ਼ਲਕਾ ਸਮੇਤ ਹੋਰਨਾ ਥਾਵਾਂ ਤੇ 24 ਘੰਟਿਆਂ ਵਿੱਚ ਇਕ ਲੱਖ 40 ਹਜਾਰ ਰੁਪਈਆ ਕਢਵਾ ਲਿਆ। ਭੱਠੇ ਤੇ ਕੰਮ ਕਰਦੇ ਮਜ਼ਦੂਰ ਨੇ ਹੋਰਨਾ ਮਜ਼ਦੂਰਾਂ ਦੇ ਪੈਸੇ ਵੀ ਆਪਦੇ ਖਾਤੇ ਵਿੱਚ ਪਵਾਏ ਸਨ ਜਿਸ ਤੋਂ ਬਾਅਦ ਉਸਦੇ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਜਲਾਲਾਬਾਦ ਥਾਣਾ ਸਿਟੀ ਪੁਲਿਸ ਨੂੰ ਕੀਤੀ ਗਈ ਪਰ ਪੁਲਿਸ ਨੇ ਉਸ ਦੀ ਗੱਲ ਨਹੀਂ ਸੁਣੀ।
ਆਖਿਰਕਾਰ ਅੱਜ ਉਹ ਜਦ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਜ਼ਾਰ ਆਇਆ ਤਾਂ ਉਸ ਨੇ ਇਹਨਾਂ ਠੱਗਾਂ  ਵਿੱਚੋਂ ਇੱਕ ਨੂੰ ਪਛਾਣ ਲਿਆ ਤੇ ਨਾਲ ਹੀ ਮੋਟਰਸਾਈਕਲ ਵੀ ਪਛਾਣ ਲਿਆ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਸ ਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ ਗਈ ਅਤੇ ਜਦ ਇਸ ਦੇ ਸਾਥੀ ਮੌਕੇ ਤੇ ਪਹੁੰਚੇ ਤਾਂ ਇਹਨਾਂ ਦੋਨੇ ਸ਼ਾਤਿਰ ਠੱਗਾਂ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕਰ ਦਿੱਤੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੋਵਾਂ ਨੂੰ ਫੜ ਕੇ ਆਪਣੇ ਨਾਲ ਲੈ ਗਈ।
ਪੀੜਤ ਨੇ ਕਿਹਾ ਕਿ ਉਸਨੇ ਬਿਹਾਰ ਵਾਪਸ ਜਾਣਾ ਸੀ ਅਤੇ ਉਸ ਕੋਲ ਉਸ ਦੇ ਮਜਦੂਰ ਸਾਥੀਆਂ ਦੇ ਵੀ ਪੈਸੇ ਸਨ, ਜੋ ਇਨ੍ਹਾਂ ਨੇ  ਏਟੀਐਮ ਕਾਰਡ ਬਦਲ ਕੇ ਚੋਰੀ ਕਰ ਲਏ ਨੇ। ਥਾਣਾ ਸਿਟੀ ਦੀ ਐਸਐਚਓ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਨੇ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ।

LEAVE A REPLY

Please enter your comment!
Please enter your name here