ਅੰਮ੍ਰਿਤਸਰ ਐਕਸਾਈਜ਼ ਵਿਭਾਗ ਵੱਲੋਂ 2150 ਲੀਟਰ ਲਾਹਣ ਬਰਾਮਦ; ਪਿੰਡ ਛਿੱਡਣ ਤੋਂ ਛਾਪੇਮਾਰੀ ਦੌਰਾਨ ਹੋਈ ਬਰਾਮਦਗੀ; ਡਰੇਨ ਕੰਢੇ ਲਾਵਾਰਿਸ ਹਾਲਤ ’ਚ ਰੱਖੀ ਸੀ ਲਾਹਣ

0
6

ਅੰਮ੍ਰਿਤਸਰ ਐਕਸਾਈਜ਼ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਐ। ਐਕਸਾਈਜ ਵਿਭਾਗ ਨੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਛਾਪਾਮਾਰੀ ਕੀਤੀ, ਜਿਸ ਦੌਰਾਨ ਡਰੇਨ ਦੇ ਕੰਢੇ ਤੋਂ 2150 ਲੀਟਰ ਲਾਹਣ ਫੜੀ ਗਈ ਐ। ਇਹ ਲਾਹਣ ਪਲਾਸਟਿਕ ਦੇ ਡਰੰਮਾਂ ਵਿਚ ਪਾ ਕੇ ਰੱਖੀ ਗਈ ਸੀ। ਪੁਲਿਸ ਨੇ ਸਾਰੀ ਲਾਹਣ ਨਸ਼ਟ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਿੰਡ ਛਿੱਡਣ ਵਿਖੇ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਡਰੇਨ ਕੰਢਿਓ 2150 ਲੀਟਰ ਲਾਹਣ ਬਰਾਮਦ ਕੀਤੀ ਗਈ ਐ। ਬਰਾਮਦ ਹੋਈ ਲਾਹਣ ਨੂੰ ਮੌਕੇ ਤੇ ਨਸ਼ਟ ਕਰ ਕੇ ਲਾਹਣ ਰੱਖਣ ਵਾਲੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here