ਸਮਰਾਲਾ ਇਲਾਕੇ ’ਚ ਝੋਨੇ ’ਤੇ ਬੋਨਾ ਵਾਇਰਸ ਦੇ ਹਮਲੇ ਨੇ ਵਧਾਈ ਚਿੰਤਾ; ਕਿਸਾਨਾਂ ਨੇ ਖੇਤੀਬਾੜੀ ਮਹਿਕਮੇ ਤੋਂ ਛੇਤੀ ਹੱਲ ਦੀ ਕੀਤੀ ਮੰਗ; ਅਧਿਕਾਰੀ ਨੇ ਜਾਂਚ ਤੋਂ ਬਾਅਦ ਢੁੱਕਵੇਂ ਕਦਮ ਚੁੱਕਣ ਦਾ ਭਰੋਸਾ

0
16

ਸਮਰਾਲਾ ਇਲਾਕੇ ਅੰਦਰ ਝੋਨੇ ਦੀ ਪੀਆਰ-131 ਕਿਸਮ ’ਤੇ ਬੋਨਾ ਵਾਇਰਸ ਬਿਮਾਰੀ ਦੇ ਹਮਲੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਐ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਦੀ ਝੋਨੇ ਦੀ ਫਸਲ 30 ਤੋਂ 35 ਦਿਨਾਂ ਦੀ ਹੋ ਚੁੱਕੀ ਐ ਅਤੇ ਇਸ ਤੇ 12 ਤੋਂ 15 ਹਜ਼ਾਰ ਦਾ ਖਰਚਾ ਆ ਚੁੱਕਿਆ ਐ ਪਰ ਹੁਣ ਇਸ ਤੇ ਬੋਨਾ ਵਾਇਰਸ ਦਾ ਹਮਲਾ ਦਿਖਾਈ ਦੇਣ ਲੱਗਾ ਐ, ਜਿਸ ਕਾਰਨ ਵੱਡਾ ਨੁਕਸਾਨ ਹੋਣ ਦਾ ਖਤਰਾ ਪੈਂਦਾ ਹੋ ਗਿਆ ਐ। ਕਿਸਾਨਾਂ ਨੇ ਖੇਤੀਬਾੜੀ ਮਹਿਕਮੇ ਤੋਂ ਬਿਮਾਰੀ ਦੀ ਰੋਕਥਾਮ ਲਈ ਸਹਾਇਤਾ ਦੀ ਮੰਗ ਕੀਤੀ ਐ। ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।
ਦੱਸਣਯੋਗ ਐ ਕਿ ਸਾਲ 2022 ਵਿਚ ਇਸ ਬਿਮਾਰੀ ਨੇ 131 ਕਿਸਮ ਦਾ ਭਾਰੀ ਨੁਕਸਾਨ ਕੀਤਾ ਸੀ ਅਤੇ ਹੁਣ 2025 ਵਿਚ ਇਸ ਬਿਮਾਰੀ ਨੇ ਮੁੜ ਦਸਤਕ ਦਿੱਤੀ ਐ, ਜਿਸ ਕਾਰਨ ਕਿਸਾਨਾਂ ਦਾ ਸਾਹ ਸੂਤੇ ਗਏ ਨੇ।  ਕਿਸਾਨਾਂ ਨੇ ਕਿਹਾ ਕਿ ਇਸ ਬੋਨਾ ਵਾਇਰਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।
ਪੀੜਤ ਕਿਸਾਨ ਅਤੇ ਬੀਕੇਯੂ ਕਾਦੀਆਂ ਦੇ ਜਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਘਲਾਲ ਨੇ ਦੱਸਿਆ ਕਿ ਨਵੀਂ ਬੀਜੀ ਗਈ ਝੋਨੇ ਦੀ ਪੀਆਰ 131 ਬੀਜ ਦੀ ਫਸਲ ਤੇ ਬੋਨਾ ਵਾਇਰਸ ਨੇ ਹਮਲਾ ਕਰ ਦਿੱਤਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਐ। ਉਹਨਾਂ ਦੱਸਿਆ ਕਿ ਝੋਨੇ ਦੀ ਫਸਲ ਤੋਂ ਕਿਸਾਨਾਂ ਨੂੰ ਬਹੁਤ ਉਮੀਦਾਂ ਸੀ ਪਰ ਫਸਲ ਤੇ ਵਾਇਰਸ ਦਾ ਆ ਜਾਣ ਕਾਰਨ ਕਿਸਾਨ ਚਿੰਤਾ ਵਿੱਚ ਪੈ ਚੁੱਕਿਆ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ ਝੋਨੇ ਦੀ ਫਸਲ ਤੇ 12 ਤੋਂ 15 ਹਜਾਰ ਰੁਪਏ ਖਰਚਾ ਅਤੇ ਕਰੀਬ 35 ਦਿਨਾਂ ਦੀ ਮਿਹਨਤ ਲੱਗ ਚੁੱਕੀ ਹੈ ਜੋ ਕਿਸਾਨ ਦੀ ਭਰਪਾਈ ਹੋਣਾ ਮੁਸ਼ਕਿਲ ਹੈ। ਉਹਨਾਂ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਇਨਚਾਰਜ ਡਾਕਟਰ ਵਿਪਨ ਰਾਮਪਾਲ ਨੇ ਦੱਸਿਆ ਕਿ ਸਾਨੂੰ ਕਈ ਕਿਸਾਨਾਂ ਦੀਆਂ ਸ਼ਿਕਾਇਤਾਂ ਆਈਆਂ ਕਿ ਝੋਨੇ ਨੂੰ ਬੋਨਾ ਵਾਇਰਸ ਲੱਗ ਗਿਆ ਹੈ ਪੀੜਿਤ ਕਿਸਾਨਾਂ ਨੂੰ ਅਸੀਂ ਸਪਰੇ ਕਰਨ ਲਈ ਕਿਹਾ ਜਿਸ ਨਾਲ ਇਸ ’ਤੇ ਰੋਕਥਾਮ ਹੋਈ ਹੈ ਅਤੇ ਅਸੀਂ ਹੁਣ ਖੇਤ ਵਿੱਚੋਂ ਕੁਝ ਬੂਟਿਆਂ ਦੇ ਸੈਂਪਲ ਲਿੱਤੇ ਹਨ ਜਿਨਾਂ ਤੇ ਸਰਚ ਕੀਤੀ ਜਾਵੇਗੀ ਇਸ ਨੂੰ ਤਿੰਨ ਦਿਨ ਲੱਗਣਗੇ ਤਿੰਨ ਦਿਨਾਂ ਵਿੱਚ ਸਾਰਾ ਰਿਜ਼ਲਟ ਸਾਹਮਣੇ ਆ ਜਾਵੇਗਾ ਕਿ ਬੋਨਾ ਵਾਇਰਸ ਹੈ ਜਾਂ ਨਹੀਂ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।

LEAVE A REPLY

Please enter your comment!
Please enter your name here