ਪੰਜਾਬ ਅੰਮ੍ਰਿਤਸਰ ਨਗਰ ਨਿਗਮ ਨੇ ਹਟਾਈ ਬੱਸਾਂ ਦੀ ਨਾਜਾਇਜ਼ ਪਾਰਕਿੰਗ; ਤਿੰਨ ਬੱਸਾਂ ਤੋਂ ਇਲਾਵਾ ਹੈਰੀਟੇਜ ਸਟਰੀਟ ਤੋਂ ਜ਼ਬਤ ਕੀਤਾ ਸਾਮਾਨ By admin - July 18, 2025 0 5 Facebook Twitter Pinterest WhatsApp ਨਗਰ ਨਿਗਮ ਅੰਮ੍ਰਿਤਸਰ ਵੱਲੋਂ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਕੀਤੇ ਨਾਜਾਇਜ਼ ਕਬਜ਼ਾ ਧਾਰਕਾਂ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਐ। ਨਿਗਮ ਟੀਮ ਨੇ ਰਾਮ ਤਲਾਈ ਚੌਂਕ ਤੋ ਘਿਊ ਮੰਡੀ ਤੱਕ ਦੇ ਰਸਤੇ ਵਿੱਚ ਪ੍ਰਾਈਵੇਟ ਬੱਸਾ ਦੀ ਨਜਾਇਜ ਪਾਰਕਿੰਗ ਹਟਾਈ ਗਈ ਐ। ਨਿਗਮ ਨੇ ਤਿੰਨ ਬੱਸਾਂ ਜ਼ਬਤ ਕੀਤੀਆਂ ਨੇ। ਇਸ ਤੋਂ ਇਲਾਵਾ ਹੈਰੀਟੇਜ ਸਟਰੀਟ ਅਤੇ ਛੇਹਰਟਾ ਵਿਖੇ ਵੀ ਨਜਾਇਜ ਕਬਜਾ ਧਾਰਕਾਂ ਦੇ ਸਮਾਨ ਜ਼ਬਤ ਕੀਤਾ ਗਿਆ ਐ। ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਨਾਜਾਇਜ ਕਬਜਿਆਂ ਕਾਰਨ ਸੰਗਤ ਨੂੰ ਪ੍ਰੇਸ਼ਾਨੀ ਆ ਰਹੀ ਸੀ, ਜਿਸ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਐ। ਅੱਜ ਕੀਤੀ ਗਈ ਕਾਰਵਾਈ ਦੌਰਾਨ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ , ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ ਪਾਲ ਤੋਂ ਇਲਾਵਾ ਡੀ.ਸੀ.ਪੀ ਟ੍ਰੈਫਿਕ ਮੈਡਮ ਅਮਨਦੀਪ ਕੌਰ ਵੀ ਪੁਲਿਸ ਦੀ ਟੀਮ ਸਮੇਤ ਮੌਜੂਦ ਰਹੇ। ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਰਾਮ ਤਲਾਈ ਚੌਂਕ ਤੋ ਘਿਊ ਮੰਡੀ ਚੌਂਕ ਤਕ ਐਲੀਵੈਟਿਡ ਰੋਡ ਦੇ ਥੱਲੇ ਪ੍ਰਾਈਵੇਟ ਬੱਸਾ ਅਤੇ ਟਰਕਾ ਵਾਲਿਆਂ ਵਲੋ ਨਜਾਇਜ ਪਾਰਕਿੰਗ ਕਰ ਕੇ ਕਬਜੇ ਕੀਤੇ ਹੋਏ ਹਨ ਜਿਸ ਕਾਰਨ ਸਰਧਾਲੂਆਂ ਨੂੰ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਟ੍ਰੈਫਿਕ ਤਕਰੀਬਨ ਜਾਮ ਰਹਿੰਦਾ ਹੈ ਅਤੇ ਸੜਕ ਦੀ ਹਾਲਤ ਵੀ ਬਹੁਤ ਹੀ ਬੁਰੀ ਬਣੀ ਹੋਈ ਸੀ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੁਲਤ ਨੂੰ ਮੁੱਖ ਰਖਦੇ ਹੋਏ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਅੱਜ ਨਿਗਮ ਦੀ ਅਸਟੇਟ ਵਿਭਾਗ ਦੀ ਟੀਮ ਵਲੋਂ ਇਹਨਾਂ ਪ੍ਰਾਈਵੇਟ ਬਸਾਂ ਅਤੇ ਟਰੱਕਾਂ ਦੀ ਨਜਾਇਜ ਪਾਰਕਿੰਗ ਨੂੰ ਹਟਾ ਦਿਤਾ ਗਿਆ ਹੈ ਅਤੇ ਇਹਨਾਂ ਵਿੱਚੋ 3 ਪ੍ਰਾਈਵੇਟ ਬਸਾ ਵੀ ਕਬਜੇ ਵਿੱਚ ਲੇ ਲਈਆਂ ਗਈਆਂ ਹਨ ਅਤੇ ਅਗੇ ਵਾਸਤੇ ਉਹਨਾਂ ਨੂੰ ਚੈਤਾਵਨੀ ਦਿਤੀ ਗਈ ਹੈ। ਅੱਜ ਛੈਹਰਟਾ ਵਿੱਖੇ ਵੀ ਨਿਗਮ ਵਲੋਂ ਨਜਾਇਜ ਕਬਜੇ ਹਟਾਉਣ ਲਈ ਅਭਿਆਨ ਚਲਾਇਆ ਗਿਆ ਸੀ ਜਿਸ ਤਹਿਤ ਨਜਾਇਜ ਕਬਜਾ ਧਾਰਕ ਵਲੋਂ ਲਗਾਇਆ ਗਿਆ ਸਮਾਨ ਵੱਲੋਂ ਜਬਤ ਕਰ ਲਿਆ ਗਿਆ ਹੈ। ਸੰਯੁਕਤ ਕਮਿਸ਼ਨਰ ਨੇ ਦਸਿਆ ਕਿ ਪਿਛਲੇ ਦਿਨੀ ਵਧੀਕ ਜਿਲਾ ਮਜਿਸਟਰੇਟ ਅੰਮ੍ਰਿਤਸਰ ਵੱਲੋ ਭਾਰਤੀ ਨਗਾਰਿਕ ਸੁਰਖਿਆ ਸਹਿਤਾਂ , 2023 ਦੀ ਧਾਰਾ 163 ਅਧੀਨ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾ ਲਈ ਹੁਕਮ ਜਾਰੀ ਕੀਤੇ ਗਏ ਸਨ ਕਿ ਨਿਗਮ ਵਲੋਂ ਨਿਰਧਾਰਿਤ ਕੀਤੀਆਂ ਥਾਵਾਂ ਜਾਂ ਰੇਹੜੀ ਮਾਰਕੀਟਾਂ ਤੋ ਇਲਾਵਾ ਨਜਾਇਜ ਤੋਰ ਤੇ ਸੜਕਾਂ ਦੇ ਨਾਲ ਨਾਲ ਫੁਟਪਾਥਾ ਦੇ ਅਣਅਧਿਕਾਰਤ ਕਬਜੇ ਨਾ ਕੀਤੇ ਜਾਣ ਅਤੇ ਦੁਕਾਨਦਾਰਾ ਵਲੋਂ ਦੁਕਾਨ ਤੋ ਅਗੇ ਵਧਾ ਕੇ ਸਮਾਨ ਨਾ ਰਖਿਆਂ ਜਾਵੇ ਅਤੇ ਵਾਹਨ ਪਾਰਕਿੰਗ ਵਿੱਚ ਨਿਰਧਾਰਿਤ ਕੀਤੇ ਗਏ ਸਥਾਨਾ ਤੇ ਖੜਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸਟੇਟ ਵਿਭਾਗ ਵਲੋਂ ਹੈਰੀਟੇਜ ਸਟਰੀਟ ਦੇ ਦੁਕਾਨਦਾਰਾ ਨੂੰ ਇਨਾਂ ਹਦਾਇਤਾ ਦੀ ਪਾਲਣਾ ਕਰਨ ਲਈ 3 ਦਿਨਾ ਦਾ ਨੋਟਿਸ ਦਿਤੇ ਗਏ ਸਨ ਪਰ ਦੁਕਾਨਾਦਾਰਾ ਵਲੋਂ ਅਜੇ ਵੀ ਆਪਣੀ ਦੁਕਾਨਾ ਦੇ ਬਾਹਰ ਸਮਾਨ ਲਗਾ ਕੇ ਨਜਾਇਜ ਕਬਜੇ ਕੀਤੇ ਹੋਏ ਹਨ ਇਸ ਲਈ ਨਗਰ ਨਿਗਮ ਅੰਮ੍ਰਿਤਸਰ ਵਲੋਂ ਇਹਨਾਂ ਦੁਕਾਨਦਾਰਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਪਰਚੇ ਦਰਜੇ ਕਰਾਉਣ ਦੀ ਪ੍ਰਕਿਰਿਆਂ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਨਿਗਮ ਵਲੋਂ ਨਜਾਇਜ ਕਬਜੇ ਹਟਾਉਣ ਸਬੰਧੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਹਨਾਂ ਅਪੀਲ ਕੀਤੀ ਕਿ ਲੋਕ ਆਪਣੇ ਨਜਾਇਜ ਕਬਜੇ ਅਤੇ ਸੜਕਾਂ ਤੇ ਲਗਾਇਆ ਸਮਾਨ ਆਪ ਹੀ ਹਟਾ ਲੇਣ ਨਹੀ ਤਾਂ ਨਿਗਮ ਵਲੋਂ ਇਹ ਸਮਾਨ ਜਬਤ ਕਰ ਲਿਆ ਜਾਵੇਗਾ ਅਤੇ ਵਾਪਿਸ ਨਹੀ ਕੀਤਾ ਜਾਵੇਗਾ।