ਲੁਧਿਆਣਾ ’ਚ ਜਲੇਬੀਆਂ ਵਾਲੀ ਰੇਹੜੀ ’ਚ ਵੱਜੀ ਬੇਕਾਬੂ ਕਾਰ; ਰੇਹੜੀ ਦਾ ਕਾਫੀ ਨੁਕਸਾਨ, ਗ੍ਰਾਹਕ ’ਤੇ ਪਿਆ ਗਰਮ ਤੇਲ

0
4

ਲੁਧਿਆਣਾ ਦੇ ਤਾਜਪੁਰ ਰੋਡ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਤੇਜ਼ ਰਫਤਾਰ ਬਲੈਰੋ ਕਾਰ ਇਕ ਜਲੇਬੀਆਂ ਦੀ ਰੇਹੜੀ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਜਿੱਥੇ ਰੇਹੜੀ ਦਾ ਭਾਰੀ ਨੁਕਸਾਨ ਹੋਇਆ ਐ ਉੱਥੇ ਹੀ ਇਕ ਗ੍ਰਾਹਕ ਤੇ ਗਰਮ ਤੇਲ ਪੈ ਗਿਆ। ਪ੍ਰਤੱਖਦਰਸੀਆਂ ਮੁਤਾਬਕ ਬਲੈਰੋ ਦਾ ਡਰਾਈਵਰ ਨਸ਼ੇ ਦੀ ਹਾਲਤ ਵਿਚ ਸੀ ਅਤੇ ਉਸ ਨੇ ਗੱਡੀ ਸਿੱਧੀ ਰੇਹੜੀ ਵਿਚ ਮਾਰੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਗੱਡੀ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here