ਪੰਜਾਬ ਮਾਨਸਾ ’ਚ ਲੋਕਾਂ ਲਈ ਜਾਨ ਦਾ ਖੌਅ ਬਣੀ ਫੈਕਟਰੀ; ਫੈਕਟਰੀ ਦੇ ਧੂੰਏ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਲੋਕ; ਫੈਕਟਰੀ ਪੱਕੇ ਤੌਰ ਤੇ ਬੰਦ ਕਰਨ ਦੀ ਕੀਤੀ ਮੰਗ By admin - July 18, 2025 0 5 Facebook Twitter Pinterest WhatsApp ਮਾਨਸਾ ਜ਼ਿਲ੍ਹੇ ਅਧੀਨ ਆਉਂਦੇ ਬੁਡਲਾਡਾ ਕਸਬੇ ਵਿਖੇ ਲੱਗੀ ਇਕ ਫੈਕਟਰੀ ਸਥਾਨਕ ਲੋਕਾਂ ਲਈ ਜਾਨ ਦਾ ਖੌਅ ਸਾਬਤ ਹੋ ਰਹੀ ਐ। ਇੱਥੇ ਲੋਕ ਚਮੜੀ ਤੇ ਸਾਹ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਆਉਣ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਪਰ ਪ੍ਰਸ਼ਾਸਨ ਲੋਕਾਂ ਦੀ ਹਾਲਤ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਲੋਕਾਂ ਦੇ ਦੱਸਣ ਮੁਤਾਬਕ ਫੈਕਟਰੀ ਦੇ ਧੂੰਏਂ ਤੇ ਲੱਕੜ ਦੇ ਛਿਲਕਿਆ ਨਾਲ 3 ਦਰਜਨ ਦੇ ਕਰੀਬ ਲੋਕ ਚਮੜੀ ਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਨੇ। ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਐ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਫੈਕਟਰੀ ਬੰਦ ਕਰਨ ਦੀ ਮੰਗ ਕੀਤੀ ਐ। ਲੋਕਾਂ ਦਾ ਇਲਜਾਮ ਐ ਕਿ ਰਿਹਾਇਸ਼ੀ ਇਲਾਕਿਆਂ ਅੰਦਰ ਅਜਿਹੀਆਂ ਫੈਕਟਰੀਆਂ ਲਗਾਉਣ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਐ। ਲੋਕਾਂ ਨੇ ਕਿਹਾ ਕਿ ਜੇਕਰ ਫੈਕਟਰੀ ਛੇਤੀ ਬੰਦ ਨਾ ਹੋਈ ਤਾਂ ਵੱਡੀ ਗਿਣਤੀ ਲੋਕ ਬਿਮਾਰ ਹੋ ਸਕਦੇ ਨੇ। ਉਧਰ ਫੈਕਟਰੀ ਮਾਲਕ ਨੇ ਲੋਕਾਂ ਦੀ ਸਮੱਸਿਆ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਐ। ਇਸ ਸਬੰਧੀ ਪੁੱਛੇ ਜਾਣ ਤੇ ਫੈਕਟਰੀ ਮਾਲਕ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਇਲਾਕੇ ਦੇ ਲੋਕਾਂ ਦੀ ਮੁਸ਼ਕਲ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।