ਪੰਜਾਬ ਪਠਾਨਕੋਟ ’ਚ ਬਜ਼ੁਰਗ ਦੀ ਵਾਲੀ ਝਪਟ ਕੇ ਲੁਟੇਰੇ ਫਰਾਰ; ਪੈਦਲ ਜਾਂਦਿਆਂ ਪਿੱਛਾ ਕਰ ਕੇ ਅੰਜ਼ਾਮ ਦਿੱਤੀ ਘਟਨਾ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਭਾਲ By admin - July 18, 2025 0 4 Facebook Twitter Pinterest WhatsApp ਪਠਾਨਕੋਟ ਸ਼ਹਿਰ ਅੰਦਰ ਚੋਰ-ਲੁਟੇਰਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਮੁਹੱਲਾ ਬੈਂਕ ਕਾਲੋਨੀ ਤੋਂ ਸਾਹਮਣੇ ਆਇਆ ਐ, ਜਿੱਥੇ ਗਲੀ ਵਿਚ ਜਾ ਰਹੀ ਬਜ਼ੁਰਗ ਮਹਿਲਾ ਨੂੰ ਘੇਰ ਕੇ ਦੋ ਮੋਟਰ ਸਾਇਕਲ ਸਵਾਰ ਲੁਟੇਰੇ ਬਾਲੀ ਝਪਟ ਕੇ ਫਰਾਰ ਹੋ ਗਏ। ਖੋਹ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਐ, ਜਿਸ ਵਿਚ ਇਕ ਲੁਟੇਰ ਔਰਤ ਦੇ ਪਿੱਛੇ ਪੈਦਲ ਜਾ ਕੇ ਘਟਨਾ ਨੂੰ ਅੰਜ਼ਾਮ ਦਿੰਦਾ ਅਤੇ ਸਾਥੀ ਦੇ ਮੋਟਰ ਸਾਈਕਲ ਦੇ ਬਹਿ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਐ। ਪੀੜਤਾ ਦੇ ਰੌਲਾ ਪਾਉਣ ਤੇ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਲੁਟੇਰੇ ਭੱਜਣ ਵਿਚ ਸਫਲ ਰਹੇ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਔਰਤ ਨੇ ਦੱਸਿਆ ਕਿ ਉਹਨਾਂ ਦੇ ਗੁਆਂਡ ਕਿਸੇ ਦੀ ਮੌਤ ਹੋਈ ਸੀ ਅਤੇ ਉਹ ਉਸਦੇ ਭੋਗ ਤੋਂ ਵਾਪਸ ਘਰ ਆ ਰਹੀ ਸੀ ਕਿ ਜਦੋਂ ਉਹ ਆਪਣੇ ਘਰ ਦੀ ਗਲੀ ਨੂੰ ਮੁੜੀ ਤਾਂ ਪਿੱਛੋਂ ਇੱਕ ਸ਼ਖਸ ਨੇ ਆ ਕੇ ਉਸ ਦਾ ਮੂੰਹ ਫੜ ਲਿਆ ਅਤੇ ਕੰਨ ਤੋਂ ਬਾਲੀ ਖਿੱਚ ਕੇ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਉਹ ਪਿੱਛੇ ਭੱਜੀ ਪਰ ਤਦ ਤੱਕ ਉਹ ਚੇਨ ਸਨੇਚਰ ਭੱਜ ਚੁੱਕੇ ਸਨ। ਇਸ ਦੌਰਾਨ ਰਾਹਗੀਰਾਂ ਨੇ ਵੀ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਲੁਟੇਰੇ ਭੱਜਣ ਵਿਚ ਸਫਲ ਰਹੇ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਦਿਨ ਵੇਲੇ ਵੀ ਔਰਤਾਂ ਆਪਣੇ ਸ਼ਹਿਰ ਵਿਖੇ ਮਹਿਫੂਜ਼ ਨਹੀਂ ਹਨ ਤਾਂ ਰਾਤ ਵੇਲੇ ਕੀ ਹੋਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਣ ਦੀ ਮੰਗ ਕੀਤੀ ਐ।