ਪੰਜਾਬ ਅਕਾਲੀ ਦਲ ਦੇ ਯੂਥ ਪ੍ਰਧਾਨ ਝਿੰਜਰ ਦਾ ਕਾਂਗਰਸ ’ਤੇ ਸ਼ਬਦੀ ਹਮਲਾ; ਬੇਅਦਬੀ ਮਾਮਲੇ ’ਚ ਪ੍ਰਗਟ ਸਿੰਘ ਦੀ ਟਿੱਪਣੀ ’ਤੇ ਚੁੱਕੇ ਸਵਾਲ By admin - July 17, 2025 0 3 Facebook Twitter Pinterest WhatsApp ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵਿਧਾਨ ਸਭਾ ਵਿਚ ਬੇਅਦਬੀ ਦੇ ਮੁੱਦੇ ਤੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਘੇਰਿਆ ਐ। ਪ੍ਰਗਟ ਸਿੰਘ ਦੀ ਕਲਿਪ ਸਾਂਝੀ ਕਰਦਿਆਂ ਸਰਬਜੀਤ ਸਿੰਘ ਝਿੱਜਰ ਨੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਨੇ 5 ਸਾਲ ਤਕ ਬੇਅਦਬੀ ਮਾਮਲੇ ਤੇ ਰਾਜਨੀਤੀ ਕੀਤੀ ਅਤੇ ਹੁਣ ਪਿਛਲੇ 3 ਸਾਲਾਂ ਤੋਂ ਉਹੋ ਕੁੱਝ ਆਮ ਆਦਮੀ ਪਾਰਟੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਐ ਕਿ ਇਕ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਬੇਅਦਬੀ ਮਾਮਲੇ ਨੂੰ ਲਮਕਾਇਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾ ਦਿਨ ਤੋਂ ਹੀ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਦੇ ਹੱਕ ਵਿਚ ਰਹੀ ਐ ਪਰ ਕੁੱਝ ਧਿਰਾਂ ਇਸ ਤੇ ਰਾਜਨੀਤੀ ਕਰ ਰਹੀਆਂ ਨੇ। ਮਾਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਦੀ ਬੇਅਦਬੀ ਮਾਮਲੇ ਦਾ ਹਵਾਲਾ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਰੱਬ ਚੇਤੇ ਨਹੀਂ ਐ ਅਤੇ ਇਹ ਰੱਬ ਦੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰੀ ਨੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 1984 ਤੇ 1982 ਵਿਚ ਜੋ ਕੁੱਝ ਸਿੱਖਾਂ ਨਾਲ ਕੀਤਾ, ਉਹ ਵੀ ਸਾਰਿਆਂ ਨੂੰ ਯਾਦ ਐ ਅਤੇ ਹੁਣ ਉਹੀ ਕੁੱਝ ਆਮ ਆਦਮੀ ਪਾਰਟੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਜਿਹੜੇ ਰੱਬ ਨੂੰ ਹੀ ਨਹੀਂ ਮੰਨਦੇ, ਉਹ ਆਮ ਲੋਕਾਂ ਦਾ ਕੀ ਸੰਵਾਰਨਗੇ। ਉਨ੍ਹਾਂ ਨੌਜਵਾਨਾਂ ਨੂੰ ਅਜਿਹੇ ਆਗੂਆਂ ਖਿਲਾਫ ਇਕਜੁਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਬੇਅਦਬੀ ਸਿੱਖ ਭਾਵਨਾਵਾਂ ਜੁੜਿਆ ਮੁੱਦਾ ਐ, ਜਿਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਇਸ ਦੀ ਸੱਚਾਈ ਲੋਕਾਂ ਤਕ ਆਉਣੀ ਚਾਹੀਦੀ