ਪੰਜਾਬ ਹਰਸਿਮਰਤ ਬਾਦਲ ਵੱਲੋਂ ਬਠਿੰਡਾ ਦੇ ਸਾਈ ਨਗਰ ਇਲਾਕੇ ਦਾ ਦੌਰਾ; ਰਜਵਾਹੇ ਦੇ ਪਾੜ ਕਾਰਨ ਹੋਏ ਲੋਕਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ; ਡਿਪਟੀ ਕਮਿਸ਼ਨਰ ਨੂੰ ਪੀੜਤਾ ਦੀ ਮਦਦ ਦੀ ਹਦਾਇਤ By admin - July 17, 2025 0 2 Facebook Twitter Pinterest WhatsApp ਬਠਿੰਡਾ ਤੋਂ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਅੱਜ ਜ਼ਿਲ੍ਹੇ ਦੇ ਸਾਈ ਨਗਰ ਇਲਾਕੇ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਤੇ ਦਿਨ ਰਜਬਾਹੇ ਵਿਚ ਪਾੜ ਪੈਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ-ਤਕਲੀਫਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰ ਕੇ ਪੀੜਤ ਲੋਕਾਂ ਦੀ ਛੇਤੀ ਸਾਰ ਲੈਣ ਦੀ ਮੰਗ ਵੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਪਾਣੀ ਭਰਨ ਕਾਰਨ ਲੋਕਾਂ ਦਾ ਸਾਰਾ ਸਾਮਾਨ ਬਰਬਾਦ ਹੋ ਚੁੱਕਾ ਐ ਅਤੇ ਕਈ ਘਰਾਂ ਅੰਦਰ ਤਰੇੜਾਂ ਆ ਗਈਆਂ ਨੇ ਪਰ ਪ੍ਰਸ਼ਾਸਨ ਮਦਦ ਦੀ ਥਾਂ ਮੂਕ ਦਰਸ਼ਨ ਬਣਿਆ ਹੋਇਆ ਐ। ਦੱਸਣਯੋਗ ਐ ਕਿ ਬੀਤੇ ਦਿਨ ਰਜਵਾਹੇ ਵਿਚ ਪਾੜ ਪੈਣ ਕਾਰਨ ਸਾਈ ਨਗਰ ਇਲਾਕੇ ਅੰਦਰ ਪਾਣੀ ਭਰ ਗਿਆ ਸੀ ਜਿਸ ਕਰ ਕੇ ਲੋਕ ਘਰੋਂ ਬੇਘਰ ਹੋ ਗਏ ਸਨ। ਅਜੇ ਵੀ ਲੋਕਾਂ ਦੀ ਮੁਸ਼ਕਿਲ ਜਿਉਂ ਦੀ ਤਿਉਂ ਬਣੀ ਹੋਈ ਹੈ ਬਹੁਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਜਿੱਥੇ ਘਰਾਂ ਵਿੱਚ ਤਰੇੜਾ ਆ ਗਈਆਂ ਉੱਥੇ ਹੀ ਰਾਸ਼ਨ ਅਤੇ ਬਾਕੀ ਸਾਮਾਨ ਵੀ ਖਰਾਬ ਹੋ ਗਿਆ ਐ। ਇਸ ਮੁਸ਼ਕਲ ਖੜੀ ਵਿਚ ਲੋਕਾਂ ਦਾ ਹਾਲ ਜਾਣਨ ਲਈ ਸਾਂਸਦ ਹਰਸਿਮਰਤ ਬਾਦਲ ਇਲਾਕੇ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਮੌਕੇ ਤੇ ਫੋਨ ਕਰ ਕੇ ਡਿਪਟੀ ਕਮਿਸ਼ਨਰ ਨੂੰ ਲੋਕਾਂ ਦੀ ਸਾਰ ਲੈਣ ਦੀ ਹਦਾਇਤ ਕੀਤੀ। ਇਸ ਤੋ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਖੁਦ ਨੂੰ ਆਮ ਲੋਕਾਂ ਦੀ ਪਾਰਟੀ ਕਹਿਣ ਵਾਲੇ ਹੁਣ ਖਾਸ ਬਣ ਗਏ ਨੇ ਅਤੇ ਇਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਾਈ ਨਗਰ ਨੂੰ ਨਾਜਾਇਜ ਕਾਲੋਨੀ ਦੱਸਿਆ ਜਾ ਰਿਹਾ ਐ ਜਦਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਨੇ ਇੱਥੇ ਸੀਵਰੇਜ ਪਾਉਣ ਦਾ ਕੰਮ ਕਰਵਾਇਆ ਸੀ। ਉਨ੍ਹਾਂ ਸਰਕਾਰ ਤੋਂ ਪੀੜਤਾਂ ਦੀ ਛੇਤੀ ਮਦਦ ਦੀ ਮੰਗ ਕੀਤੀ।