ਪੰਜਾਬ ਪੰਜਾਬ ਸਰਕਾਰ ਦਾ ਉਦਯੋਗ ਨੀਤੀ ਬਾਰੇ ਵੱਡਾ ਫੈਸਲਾ; ਉਦਯੋਗਪਤੀਆਂ ਦੀਆਂ ਕਮੇਟੀਆਂ ਬਣਾਉਣ ਦਾ ਐਲਾਨ; ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਾਂਝਾ ਕੀਤੀ ਜਾਣਕਾਰੀ By admin - July 17, 2025 0 3 Facebook Twitter Pinterest WhatsApp ਪੰਜਾਬ ਸਰਕਾਰ ਨੇ ਉਦਯੋਗਪਤੀ ਲਈ ਨਵੀਂ ਨੀਤੀ ਘੜਣ ਲਈ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਐ। ਇਹ ਕਮੇਟੀਆਂ ਆਪਣੀ ਰਿਪੋਰਟ ਸਰਕਾਰ ਨੂੰ ਸੌਪਣਗੀਆਂ, ਜਿਸ ਦੇ ਆਧਾਰ ਤੇ ਉਦਯੋਗਪਤੀਆਂ ਲਈ ਨਵੀਂ ਨੀਤੀ ਬਣਾਈ ਜਾਵੇਗਾ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਨਵੀਂ ਨੀਤੀ ਲੈ ਆ ਰਹੀ ਐ, ਜਿਸ ਲਈ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ। ਹਰ ਸੈਕਟਰ ਦੀ ਇਕ ਕਮੇਟੀ ਬਣਾਈ ਜਾਵੇਗੀ, ਜਿਸ ਵਿਚ 8 ਤੋਂ 10 ਮੈਂਬਰ ਹੋਣਗੇ ਅਤੇ ਇਸ ਦੀ ਮਿਆਦ ਦੋ ਸਾਲ ਲਈ ਹੋਵੇਗੀ। ਇਸ ਤਰ੍ਹਾਂ ਦੀਆਂ ਕੁੱਲ 22 ਕਮੇਟੀਆਂ ਬਣਾਈਆਂ ਜਾਣਗੀਆਂ। ਟੈਕਸਟਾਈਲ ਸੈਕਟਰ ਦੀਆਂ ਤਿੰਨ ਕਮੇਟੀਆਂ ਹੋਣਗੀਆਂ ਜੋ ਟੈਕਸਟਾਈਲ ਇੰਡਸਟਰੀ ਨਾਲ ਸਬੰਧਤ ਸੁਝਾਅ ਸਰਕਾਰ ਨੂੰ ਭੇਜੇਗੀ। ਇਹ ਕਮੇਟੀਆਂ ਆਪਣੇ ਆਪਣੇ ਸੈਕਟਰ ਲਈ ਲੋੜੀਂਦੇ ਸੁਝਾਅ ਸਰਕਾਰ ਵੱਲ ਭੇਜਣਗੀਆਂ, ਜਿਸ ਦੇ ਆਧਾਰ ਤੇ ਨਵੀਂ ਪਾਲਸੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸੈਕਟਰ ਨੂੰ ਧਿਆਨ ਵਿਚ ਰੱਖ ਕੇ ਨਵੀਂ ਪਾਲਸੀ ਬਣਾਉਣਾ ਚਾਹੁੰਦੀ ਐ, ਜਿਸ ਕਾਰਨ ਇਹ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ।