ਪੰਜਾਬ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦਾ ਸੰਗਤ ’ਤੇ ਨਹੀਂ ਕੋਈ ਅਸਰ; ਦਰਬਾਰ ਸਾਹਿਬ ਵਿਖੇ ਆਮ ਵਾਂਗ ਪਹੁੰਚ ਰਹੀ ਸੰਗਤ; ਸ਼ਰਧਾਲੂ ਬੋਲੇ, ਸ਼ਰਾਰਤੀਆਂ ਨੂੰ ਮਿਸਾਲੀ ਸਜ਼ਾ ਦੇਵੇ ਪ੍ਰਸ਼ਾਸਨ By admin - July 16, 2025 0 3 Facebook Twitter Pinterest WhatsApp ਸਿਫਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਨੂੰ ਸ਼ਰਾਰਤੀਆਂ ਵੱਲੋਂ ਧਮਕੀਆਂ ਦੇਣ ਨੂੰ ਲੈ ਕੇ ਸੰਗਤ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਲਗਾਤਾਰ ਦੂਜੀ ਵਾਰ ਧਮਕੀ ਮਿਲਣ ਤੋਂ ਬਾਅਦ ਵੀ ਸੰਗਤ ਆਮ ਵਾਂਗ ਦਰਬਾਰ ਸਾਹਿਬ ਪਹੁੰਚ ਰਹੀ ਐ। ਇਸੇ ਦੌਰਾਨ ਦਰਬਾਰ ਸਾਹਿਬ ਪਹੁੰਚੇ ਸ਼ਰਧਾਲੂਆਂ ਨੇ ਧਮਕੀਆਂ ਦੇਣ ਵਾਲੇ ਸ਼ਰਾਰਤੀਆਂ ਖਿਲਾਫ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਗੁਰੂ ਘਰ ਨਾਲ ਮੱਥਾ ਲਾਉਣ ਵਾਲਿਆਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਐ ਅਤੇ ਹੁਣ ਵੀ ਅਜਿਹੇ ਅਨਸਰਾਂ ਦਾ ਹਸ਼ਰ ਮਾੜਾ ਹੀ ਹੋਵੇਗਾ। ਸੰਗਤ ਦਾ ਕਹਿਣਾ ਐ ਕਿ ਜੇਕਰ ਪੁਲਿਸ ਪ੍ਰਸ਼ਾਸਨ ਚਾਹੇ ਅਜਿਹੇ ਅਨਸਰਾਂ ਨੂੰ ਬਹੁਤ ਛੇਤੀ ਕਾਬੂ ਕੀਤਾ ਜਾ ਸਕਦਾ ਐ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਵਾਲੇ ਸ਼ਰਾਰਤੀਆਂ ਨੂੰ ਟਰੇਸ ਕਰ ਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਐ ਤਾਂ ਜੋ ਅੱਗੇ ਤੋਂ ਕੀ ਅਜਿਹੀ ਘਿਨਾਉਣੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।