ਪੰਜਾਬ ਜਲੰਧਰ ਪੁਲਿਸ ਵੱਲੋਂ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਕਾਰ ਚਾਲਕ ਕਾਬੂ; ਘਟਨਾ ਸਥਾਨ ਤੋਂ ਮਿਲੇ ਟੁਕੜਿਆਂ ਜ਼ਰੀਏ ਮੁਲਜ਼ਮ ਤਕ ਪਹੁੰਚੀ ਪੁਲਿਸ; ਐਸਐਸਪੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝਾ ਕੀਤੀ ਜਾਣਕਾਰੀ By admin - July 16, 2025 0 3 Facebook Twitter Pinterest WhatsApp ਜਲੰਧਰ ਦਿਹਾਤੀ ਪੁਲਿਸ ਨੇ ਮਸ਼ਹੂਰ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਐ। ਕਾਰ ਚਾਲਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਐ ਜੋ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਪੁਲਿਸ ਨੇ ਮੁਲਜਮ ਦੀ ਪਛਾਣ ਘਟਨਾ ਸਥਾਨ ਤੋਂ ਕਾਰ ਨਾਲੋਂ ਟੁੱਟ ਕੇ ਡਿੱਗੇ ਟੁਕੜਿਆਂ ਦੇ ਆਧਾਰ ਤੇ ਕੀਤੀ ਐ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਫੌਜਾ ਸਿੰਘ ਸੈਰ ਲਈ ਘਰੋਂ ਨਿਕਲਿਆ ਸੀ ਕਿ ਜਦੋਂ ਉਹ ਜਲੰਧਰ ਪਠਾਨਕੋਟ ਹਾਈਵੇਅ ‘ਤੇ 120 ਮੀਟਰ ਦੂਰ ਪਹੁੰਚਿਆ ਤਾਂ ਉਸਨੂੰ ਉਕਤ ਫਾਰਚੂਨਰ ਨੇ ਟੱਕਰ ਮਾਰ ਦਿੱਤੀ। ਫੌਜਾ ਸਿੰਘ ਦੇ ਕੁਝ ਜਾਣਕਾਰਾਂ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਐਸਐਸਪੀ ਵਿਰਕ ਨੇ ਕਿਹਾ ਕਿ ਮੁਲਜਮ ਦੀ ਪਛਾਣ ਘਟਨਾ ਸਥਾਨ ਤੋਂ ਮਿਲੇ ਕਾਰ ਦੇ ਟੁਕੜਿਆਂ ਕਾਰਨ ਹੋਈ ਐ। ਪੁਲਿਸ ਨੇ ਘਟਨਾ ਸਥਾਨ ਤੋਂ ਮਿਲੇ ਕਾਰ ਦੇ ਹਿੱਸਿਆਂ ਦੀ ਮਾਹਿਰਾਂ ਤੋਂ ਜਾਂਚ ਕਰਵਾਈ ਜਿਸ ਤੋਂ ਫਾਰਚੂਨਰ ਕਾਰ ਦੀ ਪਛਾਣ ਹੋ ਸਕੀ, ਜਿਸ ਤੋਂ ਬਾਅਦ ਉਕਤ ਕਾਰ ਦਾ ਪਤਾ ਲਗਾਇਆ ਗਿਆ। ਘਟਨਾ ਸਮੇਂ ਉਕਤ ਜਗ੍ਹਾ ਤੋਂ 40 ਤੋਂ ਵੱਧ ਕਾਰਾਂ ਲੰਘੀਆਂ ਸਨ। ਜਦੋਂ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਸੀਸੀਟੀਵੀ ਵਿੱਚ ਬਰਾਮਦ ਹੋਇਆ ਹਿੱਸਾ ਉਕਤ ਫਾਰਚੂਨਰ ਕਾਰ ਵਿੱਚੋਂ ਗਾਇਬ ਸੀ ਜਿਸਨੇ ਪੁਲਿਸ ਦੇ ਦਾਅਵੇ ਦੀ ਪੁਸ਼ਟੀ ਕਰ ਦਿੱਤੀ। ਸੀਸੀਟੀਵੀ ਦੀ ਜਾਂਚ ਦਾ ਦਾਇਰਾ ਵਧਾਇਆ ਤਾਂ ਗੱਡੀ ਦਾ ਨੰਬਰ ਟਰੇਸ ਹੋ ਗਈ ਜਿਸ ਕਾਰਨ ਮੁਲਜ਼ਮਾਂ ਦੀ ਪਛਾਣ ਹੋ ਗਈ। ਅੰਮ੍ਰਿਤਪਾਲ ਕੋਲ ਸਾਲ 2027 ਤੱਕ ਵਰਕ ਪਰਮਿਟ ਸੀ ਅਤੇ ਉਹ ਹਰ ਸਾਲ ਅੰਮ੍ਰਿਤਪਾਲ ਕੁਝ ਦਿਨਾਂ ਲਈ ਆਉਂਦਾ ਰਹਿੰਦਾ ਸੀ। ਪੁਲਿਸ ਨੇ ਇਸ ਮਾਮਲੇ ਨੂੰ ਚੁਣੌਤੀ ਵਜੋਂ ਲਿਆ। ਪੁਲਿਸ ਨੇ 30 ਘੰਟਿਆਂ ਦੇ ਅੰਦਰ-ਅੰਦਰ ਕੇਸ ਸੁਲਝਾ ਕੇ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਨੇ ਪੁਲਿਸ ਕੋਲ ਮੰਨਿਆ ਕਿ ਹਾਦਸੇ ਤੋਂ ਬਾਅਦ ਉਹ ਡਰ ਗਿਆ ਸੀ, ਜਿਸ ਕਾਰਨ ਉਹ ਉੱਥੋਂ ਭੱਜ ਗਿਆ। ਅੰਮ੍ਰਿਤਪਾਲ ਨੇ ਮੰਨਿਆ ਕਿ ਉਸਨੇ ਜਲੰਧਰ ਵੱਲ ਆਉਣਾ ਪਿਆ ਅਤੇ ਫਿਰ ਪਿੰਡਾਂ ਵਿਚੋਂ ਹੁੰਦੇ ਹੋਏ ਆਪਣੇ ਘਰ ਵਾਪਸ ਜਾਣਾ ਪਿਆ। ਅੰਮ੍ਰਿਤਪਾਲ ਕੈਨੇਡਾ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ।