ਸੰਗਰੂਰ ਪੁਲਿਸ ਨੇ ਸੁਲਝਾਇਆ ਘਰ ’ਚੋਂ ਚੋਰੀ ਦਾ ਮਾਮਲਾ; ਚੋਰੀਸ਼ੁਦਾ ਪੰਜ ਤੋਲੇ ਸੋਨਾ ਤੇ ਨਕਦੀ ਸਮੇਤ ਮੁਲਜਮ ਕਾਬੂ

0
3

 

ਸੰਗਰੂਰ ਦੇ ਬਡਰੁੱਖਾਂ ਪੁਲਿਸ ਨੇ ਜੂਨ ਮਹੀਨੇ ਵਿਚ ਇਕ ਘਰ ਅੰਦਰ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜੇ ਵਿਚੋਂ ਪੰਜ ਤੋਲੇ ਤੋਂ ਉੱਪਰ ਸੋਨਾ ਅਤੇ ਨਗਦੀ ਬਰਾਮਦ ਕੀਤੀ ਐ। ਮੁਲਜਮ ਨੇ ਜੂਨ ਵਿੱਚ ਅਮਨਦੀਪ ਸਿੰਘ ਵਾਸੀ ਉਬਾਵਾਲ ਦੇ ਘਰ ਅੰਦਰ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ।  ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮੁਲਜ਼ਮ ਨਸ਼ੇ ਦਾ ਆਦੀ ਐ ਅਤੇ ਉਸ ਨੇ ਇਹ ਚੋਰੀ ਵੀ ਨਸ਼ੇ ਦੀ ਪੂਰਤੀ ਖਾਤਰ ਕੀਤੀ ਸੀ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਡਰੁੱਖਾਂ ਚੌਂਕੀ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ 21 ਅਤੇ 22 ਦਰਮਿਆਨੀ ਰਾਤ ਨੂੰ ਉਭਾਵਾਲ ਪਿੰਡ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਘਰ ਵਿੱਚੋਂ ਪੰਜ ਤੋਲੇ ਸੋਨਾ ਚੋਰੀ ਕਰ ਲਿਆ ਗਿਆ ਸੀ ਜਿਸਦੀ ਦਰਖਾਸਤ ਸਾਡੇ ਕੋਲ ਪਹੁੰਚੀ ਜਿਸ ਤੋਂ ਬਾਅਦ ਉਕਤ ਵਿਅਕਤੀਆਂ ਦੇ ਵੱਲੋਂ ਇਸ ਵਿਅਕਤੀ ਦਾ ਨਾਮ ਲਿਖਾਇਆ ਗਿਆ ਤੇ ਤਬਦੀਸ਼ ਦੌਰਾਨ ਸਾਡੇ ਵੱਲੋਂ ਇਸ ਵਿਅਕਤੀ ਪਾਸੋਂ ਪੰਜ ਤੋਲੇ ਚੋਰੀ ਕੀਤਾ ਉਹ ਸੋਨਾ ਰਿਕਵਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਚੋਰੀਆਂ ਕਰਨ ਦਾ ਆਦੀ ਹੈ 12 ਜੂਨ ਨੂੰ ਹੀ ਬਰਨਾਲਾ ਜੇਲ ਵਿੱਚੋਂ ਰਿਹਾਅ ਹੋ ਕੇ ਆਇਆ ਹੈ। ਇਸ ਖਿਲਾਫ ਪਹਿਲਾਂ ਵੀ ਪੰਜ ਚੋਰੀ ਦੇ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here