ਪੰਜਾਬ ਫੌਜਾ ਸਿੰਘ ਦੇ ਘਰ ਪਹੁੰਚੇ ਸਾਂਸਦ ਪਵਨ ਕੁਮਾਰ ਟੀਨੂੰ; ਫੌਜਾ ਸਿੰਘ ਦੀ ਅਚਾਨਕ ਮੌਤ ਲਈ ਪ੍ਰਗਟਾਇਆ ਦੁੱਖ; ਫੌਜਾ ਸਿੰਘ ਦੇ ਨਾਮ ’ਤੇ ਵੱਡੀ ਯਾਦਗਾਰ ਬਣਾਉਣ ਦਾ ਦਿੱਤਾ ਸੁਝਾਅ By admin - July 16, 2025 0 4 Facebook Twitter Pinterest WhatsApp ਮਸ਼ਹੂਰ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਖ ਵੱਖ ਹਸਤੀਆਂ ਪਹੁੰਚ ਰਹੀਆਂ ਨੇ। ਇਸੇ ਤਹਿਤ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ ਸਾਂਸਦ ਰਾਜ ਕੁਮਾਰ ਚੱਬੇਵਾਲ ਅੱਜ ਮਰਹੂਮ ਫੌਜਾ ਸਿੰਘ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਨੇ ਪਰਿਵਾਰ ਨੂੰ ਮਿਲ ਕੇ ਇਸ ਅਚਾਨਕ ਵਾਪਰੀ ਹੋਣੀ ਲਈ ਦੁੱਖ ਪ੍ਰਗਟ ਕੀਤਾ। ਪਰਿਵਾਰ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਹਾਦਸੇ ਕਾਰਨ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਐ ਉੱਥੇ ਹੀ ਦੇਸ਼ ਨੇ ਵੀ ਇਕ ਮਹਾਨ ਹਸਤੀ ਨੂੰ ਸਦਾ ਲਈ ਖੋਹ ਦਿੱਤਾ ਐ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਇੱਕ ਅਜਿਹਾ ਮਹਾਨ ਮੈਰਾਥਨ ਖਿਡਾਰੀ ਸੀ ਦੋ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਆਪਣੇ ਨਾਮ ਕਈ ਰਿਕਾਰਡ ਬਣਾਏ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਅਜਿਹਾ ਹੀਰੋ ਸੀ ਜਿਸ ਬਾਰੇ ਮਾਪਿਆਂ ਨੂੰ ਬਚਪਨ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਤੁਰਨ ਦੀ ਵੀ ਕੋਈ ਉਮੀਦ ਨਹੀਂ ਹੈ। ਪਰ ਉਸਨੇ ਸਮਾਜ ਦੀ ਸੋਚ ਨੂੰ ਹਰਾ ਦਿੱਤਾ ਅਤੇ ਇਸ ਤੋਂ ਉੱਪਰ ਉੱਠਿਆ ਅਤੇ 70 ਸਾਲ ਦੀ ਉਮਰ ਤੋਂ ਬਾਅਦ ਤੁਰਨਾ ਸ਼ੁਰੂ ਕਰ ਦਿੱਤਾ। ਉਸਨੇ 100 ਸਾਲ ਦੀ ਉਮਰ ਤੱਕ ਮੈਰਾਥਨ ਵਿੱਚ ਵੱਡੇ ਰਿਕਾਰਡ ਬਣਾਏ ਹਨ ਜੋ ਕਿ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਫੌਜਾ ਸਿੰਘ ਦੀ ਯਾਦ ਵਿੱਚ ਇੱਕ ਵੱਡੀ ਯਾਦਗਾਰ ਬਣਾਏ ਜਾਂ ਕਿਸੇ ਵੱਡੇ ਪ੍ਰੋਜੈਕਟ ਨੂੰ ਉਨ੍ਹਾਂ ਦੇ ਸਮਰਪਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਮਾਨ ਨਾਲ ਵੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੋਵੇਗੀ। ਵਿਰੋਧੀਆਂ ਦੁਆਰਾ ਉਠਾਏ ਜਾ ਰਹੇ ਸਵਾਲਾਂ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਹਰ ਘਟਨਾ ਨੂੰ ਮੁੱਦਾ ਬਣਾ ਕੇ ਸਰਕਾਰ ‘ਤੇ ਸਵਾਲ ਉਠਾਉਣਾ ਹੈ ਪਰ ਇਹ ਸਵਾਲ ਕਰਨ ਦਾ ਨਹੀਂ ਸਗੋਂ ਪਰਿਵਾਰ ਨਾਲ ਖੜ੍ਹੇ ਹੋਣ ਦਾ ਸਮਾਂ ਹੈ।