ਗੁਰਦਾਸਪੁਰ ਪੁਲਿਸ ਨੇ ਢਾਹਿਆ ਨਸ਼ਾ ਤਸਕਰ ਦਾ ਘਰ; ਰਾਜਨ ਉਰਫ ਲਾਡੀ ਨਾਮ ਦੇ ਦੇ ਘਰ ’ਤੇ ਚੱਲਿਆ ਪੀਲਾ ਪੰਜਾ

0
29

 

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਨਸ਼ੇ ਦੀ ਕਮਾਈ ਨਾਲ ਬਣੀਆਂ ਇਮਾਰਤਾਂ ਢਾਹੁਣ ਦਾ ਸਿਲਸਿਲਾ ਲਗਾਤਾਰ ਜਾਰੀ ਐ। ਇਸੇ ਤਹਿਤ ਗੁਰਦਾਸੁਪਰ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਰਾਜਨ ਉਰਫ ਲਾਡੀ ਨਾਮ ਦੇ ਸਖਸ਼ ਦੇ ਘਰ ’ਤੇ ਪੀਲਾ ਪੰਜਾ ਚਲਾਇਆ ਐ। ਇਸ ਸਖਸ਼ ਨਸ਼ਾ ਤਸਕਰੀ ਦੇ ਇਲਜਾਮਾਂ ਤਹਿਤ ਜੇਲ੍ਹ ਅੰਦਰ ਬੰਦ ਐ ਅਤੇ ਉਸ ਤੇ 12 ਮਾਮਲੇ ਦਰਜ ਨੇ। ਇਸ ਦੀ ਪਤਨੀ ਵੀ ਨਸ਼ਾ ਤਸਕਰੀ ਦੇ ਮਾਮਲਿਆ ਵਿਚ ਲੋੜੀਂਦੀ ਐ ਅਤੇ ਉਸ ਤੇ 5 ਮਾਮਲੇ ਦਰਜ ਨੇ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਕਮਾਈ ਨਾਲ ਜਾਇਦਾਦਾਂ ਬਣਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੀਐਸਪੀ  ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕੇ ਇਨ੍ਹਾਂ ਤਸਕਰਾਂ ਨੇ ਨਹਿਰੀ ਵਿਭਾਗ ਦੀ ਜਮੀਨ ਤੇ ਨਜਾਇਜ਼ ਕਬਜੇ ਕਰਕੇ ਆਪਣੇ ਆਲੀਸ਼ਾਨ ਘਰ ਬਣਾਏ ਹੋਏ ਸਨ ਅਤੇ ਨਸ਼ਾ ਤਸਕਰੀ ਦਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕੇ ਇਸ ਨਸ਼ਾ ਤਸਕਰ ਦੇ ਖਿਲਾਫ 12 ਕੇਸ ਦਰਜ ਹਨ ਅਤੇ ਉਹ ਨਸ਼ਾ ਤਸਕਰੀ ਦੇ ਆਰੋਪ ਵਿੱਚ ਜੇਲ ਵਿੱਚ ਬੰਦ ਹੈ ਅਤੇ ਇਸ ਦੀ ਪਤਨੀ ਦੇ ਖਿਲਾਫ ਵੀ ਨਸਾ ਤਸਕਰੀ ਦੇ 5 ਕੇਸ ਦਰਜ ਹਨ ਅਤੇ ਉਹ ਵੀ ਜਮਾਨਤ ਤੇ ਬਾਹਰ ਆਈ ਹੋਈ ਹੈ। ਇਸ ਤਰਾਂ ਇਸ ਪਿੰਡ ਦੇ 4 ਲੋਕਾਂ ਦੇ ਪਹਿਲੇ ਵੀ ਘਰ ਢਾਹੇ ਜਾ ਚੁਕੇ ਹਨ। ਇਸ ਮੋਕੇ ਉਨ੍ਹਾਂ ਨੇ ਕਿਹਾ ਕੇ ਇਸ ਪਿੰਡ ਵਿੱਚ ਕਈ ਹੋਰ ਘਰ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਹਨ ਜਲਦ ਹੀ ਉਣਾ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਰੀ ਜਾਵੇਗੀ।

LEAVE A REPLY

Please enter your comment!
Please enter your name here