ਅਬੋਹਰ ’ਚ ਗ਼ਰੀਬਾਂ ਲਈ ਮੁਸੀਬਤ ਬਣੀ ਬਰਸਾਤ; ਅੱਧੀ ਰਾਤ ਨੂੰ ਡਿੱਗੀ ਗਰੀਬ ਦੇ ਘਰ ਦੀ ਛੱਤ; ਪਰਿਵਾਰ ਨੇ ਭੱਜ ਕੇ ਬਚਾਈ ਜਾਨ

0
4

ਅਬੋਹਰ ਵਿਖੇ ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਐ, ਉੱਥੇ ਹੀ ਗਰੀਬ ਲੋਕਾਂ ਲਈ ਮੁਸੀਬਤਾਂ ਵੀ ਖੜ੍ਹੀਆਂ ਕਰ ਦਿੱਤੀਆਂ ਨੇ। ਖਾਸ ਕਰ ਕੇ ਕਮਜੋਰ ਤੇ ਪੁਰਾਣੇ ਘਰਾਂ ਵਾਲਿਆਂ ਤੇ ਘਰ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਐ। ਅਜਿਹਾ ਹੀ ਮਾਮਲਾ ਸ਼ਹਿਰ ਦੇ ਸੰਤ ਨਗਰ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਭਾਰੀ ਮੀਂਹ ਦੇ ਚਲਦਿਆਂ ਇਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਗਨੀਮਤ ਇਹ ਰਹੀ ਕਿ ਪਰਵਾਰ ਨੂੰ ਸਮਾਂ ਰਹਿੰਦੇ ਘਟਨਾ ਦੀ ਭਿਣਕ ਪੈ ਗਈ ਅਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ।
ਜਾਣਕਾਰੀ ਅਨੁਸਾਰ ਘਟਨਾ ਵੇਲੇ ਪਰਿਵਾਰ ਘਰ ਦੀ ਉਪਰਲੀ ਮੰਜਿਲ ਤੇ ਸੌ ਰਿਹਾ ਸੀ ਅਤੇ ਉਨ੍ਹਾਂ ਨੂੰ ਜਿਉਂ ਹੀ ਘਟਨਾ ਦਾ ਸ਼ੱਕ ਹੋਇਆ ਤਾਂ ਉਹ ਤੁਰੰਤ ਘਰ ਤੋਂ ਬਾਹਰ ਆ ਗਏ, ਜਿਸ ਤੋਂ ਬਾਅਦ ਛੱਡ ਹੇਠਾਂ ਡਿੱਗ ਪਈ। ਗੁਆਢੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਛੱਤ ਡਿੱਗਣ ਕਾਰਨ ਹੋਏ ਧਮਾਕੇ ਦੀ ਆਵਾਜ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉਹ ਵੀ ਘਰਾਂ ਤੋਂ ਬਾਹਰ ਆ ਗਏ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਆਰਥਿਕ ਮਦਦ ਦੀ ਅਪੀਲ ਕੀਤੀ ਐ ਤਾਂ ਜੋ ਉਹ ਘਰ ਦੀ ਦੁਬਾਰਾ ਛੱਡ ਪਾ ਕੇ ਸਿਰ ਢੱਡਣ ਦਾ ਜੁਗਾੜ ਕਰ ਸਕਣ।

LEAVE A REPLY

Please enter your comment!
Please enter your name here