ਅਬੋਹਰ ’ਚ ਹਸਪਤਾਲ ਦੇ ਬਾਹਰ ਬੇਸ਼ੁਧ ਹਾਲਤ ’ਚ ਮਿਲੀ ਨੌਜਵਾਨ ਲੜਕੀ; ਜਾਣਕਾਰੀ ਦੇ ਬਾਵਜੂਦ ਨਹੀਂ ਪਹੁੰਚਿਆ ਪਰਿਵਾਰ; ਨਸ਼ੀਲੇ ਕੈਪਸੂਲ, ਨਕਦੀ ਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਰਾਮਦ

0
25

ਅਬੋਹਰ ਦੇ ਸਿਵਲ ਹਸਪਤਾਲ ਦੇ ਬਾਹਰ ਇਕ ਨੌਜਵਾਨ ਲੜਕੀ ਦੇ ਬੇਸ਼ੁਧ ਹਾਲਤ ਵਿਚ ਮਿਲਣ ਦੀ ਖਬਰ ਸਾਹਮਣੇ ਆਈ ਐ। 20 ਸਾਲਾ ਇਸ ਲੜਕੀ ਕੋਲ ਮੌਜੂਦ ਲਿਫਾਫੇ ਵਿਚੋਂ ਨਸ਼ੀਲੇ ਕੈਪਸੂਲ ਤੋਂ ਇਲਾਵਾ ਹਜ਼ਾਰਾ ਰੁਪਏ ਨਕਦੀ ਤੇ ਕੁੱਝ ਦਵਾਈਆਂ ਬਰਾਮਦ ਹੋਈਆਂ ਨੇ। ਮੁਢਲੀ ਜਾਂਚ ਦੌਰਾਨ ਲੜਕੀ ਦੇ ਨਸ਼ੇ ਦੀ ਹਾਲਤ ਵਿਚ ਹੋਣ ਦੀ ਗੱਲ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਲੜਕੀ ਨੂੰ ਹੋਸ਼ ਵਿਚ ਲਿਆ ਕੇ ਉਸ ਦੇ ਮਾਪਿਆਂ ਬਾਰੇ ਜਾਣਕਾਰੀ ਲੈਣ ਬਾਅਦ ਮਾਪਿਆਂ ਨੂੰ ਸੂਚਿਤ ਕੀਤਾ ਪਰ ਮਾਪੇ ਮੌਕੇ ਤੇ ਨਹੀਂ ਪਹੁੰਚੇ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਨੂੰ ਕੁਝ ਲੋਕਾਂ ਨੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ‘ਤੇ ਇੱਕ ਲੜਕੀ ਨੂੰ ਡਿੱਗੀ ਹੋਈ ਦੇਖਿਆ। ਉਸਦੀ ਇੱਕ ਲੱਤ ਗੇਟ ਦੀ ਗਰਿੱਲ ਵਿੱਚ ਫਸ ਗਈ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਉਸਨੂੰ ਚੁੱਕ ਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਸ ਤੋਂ ਬਾਅਦ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ। ਲੜਕੀ ਦੇ ਬੇਹੋਸ਼ੀ ਦੀ ਹਾਲਤ ਵਿਚ ਹੋਣ ਕਾਰਨ ਡਾਕਟਰ ਪੂਜਾ, ਫਾਰਮਾਸਿਸਟ ਇਨਸਾਫ ਸ਼ਰਮਾ, ਨਰ ਸੇਵਾ ਨਾਰਾਇਣ ਸੇਵਾ ਦੇ ਮੁਖੀ ਰਾਜੂ ਚਰਾਇਆ ਨੇ ਇੱਕ ਹੋਰ ਔਰਤ ਦੀ ਮਦਦ ਨਾਲ ਉਸ ਕੋਲੋਂ ਮਿਲੇ ਲਿਫਾਫੇ ਦੀ ਜਾਂਚ ਕੀਤੀ, ਜਿਸ ਵਿਚੋਂ ਪ੍ਰੀਗਾ ਦੇ ਪੰਜ ਕੈਪਸੂਲ, 11730 ਰੁਪਏ ਦੀ ਨਕਦੀ, ਨਸ਼ਾ ਛੁਡਾਊ ਕੇਂਦਰ ਅਬੋਹਰ ਅਤੇ ਸ੍ਰੀ ਗੰਗਾਨਗਰ ਦੇ ਵੱਖ-ਵੱਖ ਡਾਕਟਰਾਂ ਦੇ ਨੁਸਖੇ ਅਤੇ ਕੁੱਝ ਦਵਾਈਆਂ ਬਰਾਮਦ ਹੋਈਆਂ।
ਡਾਕਟਰਾਂ ਦੀ ਲਗਭਗ ਤਿੰਨ ਘੰਟੇ ਦੀ ਅਣਥੱਕ ਕੋਸ਼ਿਸ਼ ਤੋਂ ਬਾਅਦ, ਲੜਕੀ ਹੋਸ਼ ਵਿੱਚ ਆਈ। ਲੜਕੀ ਦਾ ਕਹਿਣਾ ਸੀ ਕਿ ਉਹ ਦਿਆਲ ਨਗਰੀ ਦੀ ਰਹਿਣ ਵਾਲੀ ਹੈ ਅਤੇ ਉਸਦਾ ਨਾਨਕਾ ਘਰ ਆਲਮਗੜ੍ਹ ਹੈ। ਸੂਤਰਾਂ ਦੇ ਦੱਸਣ ਮੁਤਾਬਕ ਲੜਕੀ ਕੁਝ ਦਿਨਾਂ ਤੋਂ ਅਬੋਹਰ ਦੇ ਇੱਕ ਸਪਾ ਸੈਂਟਰ ਵਿੱਚ ਰਹਿ ਰਹੀ ਸੀ। ਉਹ ਅੱਜ ਕਿੱਥੋਂ ਆਈ ਸੀ, ਇਸ ਬਾਰੇ ਪਤਾ ਨਹੀਂ ਚੱਲ ਸਕਿਆ। ਖ਼ਬਰਾਂ ਮੁਤਾਬਕ ਬਾਅਦ ਵਿਚ ਲੜਕੀ ਦੇ ਪਰਿਵਾਰ ਦਾ ਪਤਾ ਚੱਲ ਗਿਆ ਸੀ ਪਰ ਪਰਿਵਾਰ ਨੇ ਲੜਕੀ ਨੂੰ ਬੇਦਖਲ ਕੀਤੇ ਹੋਣ ਦਾ ਹਵਾਲਾ ਦਿੰਦਿਆਂ ਮੌਕੇ ਤੇ ਆਉਣ ਤੋਂ ਟਾਲਾ ਵੱਟਿਆ ਐ।  ਫਿਲਹਾਲ ਪੁਲਿਸ ਥਾਣਾ ਨੰਬਰ 1 ਦੀ ਜਾਂਚ ਅਧਿਕਾਰੀ ਰਜਨੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here