ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਘੇਰੀ ਮਾਨ ਸਰਕਾਰ; ਨਸ਼ਿਆਂ ਤੇ ਲੈਂਡ ਪੁਲਿੰਗ ਨੂੰ ਲੈ ਕੇ ਲੈ ਕੇ ਸਾਧੇ ਤਿੱਖੇ ਹਮਲੇ; ਕਿਹਾ, ਬਾਦਲਾਂ ’ਤੇ ਕਦੋਂ ਕਾਰਵਾਈ ਕਰੇਗੀ ਮਾਨ ਸਰਕਾਰ

0
5

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਤੇ ਲੈਂਡ ਪੁਲਿੰਗ ਨੂੰ ਲੈ ਕੇ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਐ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਦੇ ਦਮਗੱਜੇ ਮਾਰ ਰਹੀ ਐ, ਇਸੇ ਤਰ੍ਹਾਂ ਬਾਦਲ ਪਰਿਵਾਰ ਨੂੰ ਕਦੋਂ ਹੱਥ ਪਾਵੇਗੀ। ਮੁੱਖ ਮੰਤਰੀ ਮਾਨ ਦੀਆਂ ਪੁਰਾਣੀਆਂ ਕਾਮੇਡੀ ਵੀਡੀਓ ਸਕਿੱਟਾਂ ਦੇ ਹਵਾਲੇ ਨਾਲ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਆਪਣੇ ਕਲਾਕਾਰੀ ਸਮੇਂ ਦੇ ਤਜਰਬਿਆਂ ਮੁਤਾਬਕ ਸਰਕਾਰ ਚਲਾ ਕਹੇ ਨੇ।
ਬਿੱਟੂ ਨੇ ਜੁਗਨੂੰ ਹਾਜ਼ਰ ਐ ਹਾਸਰਸ ਸ਼ੋਅ ਦੀਆਂ ਪੁਰਾਣੀਆਂ ਕਲਿੱਪਾਂ ਦਿਖਾ ਕੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਫਰਕ ਨੂੰ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਕਿਵੇਂ ਪਰੋਸਿਆ ਗਿਆ, ਇਹ ਹਰ ਪੰਜਾਬੀ ਲਈ ਸੋਚਣ ਵਾਲੀ ਗੱਲ ਹੈ। ਬਿੱਟੂ ਨੇ ਕਿਹਾ ਕਿ ਉਹ ਮਜੀਠੀਆ ਉੱਤੇ ਕਾਰਵਾਈ ਦਾ ਸਵਾਗਤ ਕਰਦੇ ਨੇ ਪਰ ਬਾਦਲ ਪਰਿਵਾਰ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ, ਇਸ ਬਾਰੇ ਵੀ ਸਰਕਾਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਐ।
ਪੁਰਾਣੀ ਵੀਡੀਓ ਦੇ ਹਵਾਲੇ ਨਾਲ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਸੋਚ ਮੁੱਖ ਮੰਤਰੀ ਦੀ ਕਲਾਕਾਰ ਹੋਣ ਸਮੇਂ ਸੀ ਉਹੀ ਕੁੱਝ ਹੁਣ ਵੇਖਣ ਨੂੰ ਮਿਲ ਰਿਹਾ ਐ। ਬਿੱਟੂ ਨੇ ਕਿਹਾ ਕਿ ਕਲਾਕਾਰ ਹੋਣ ਦੇ ਨਾਤੇ ਭਗਵੰਤ ਮਾਨ ਨੇ ਨਸ਼ਿਆਂ ਨੂੰ ਪ੍ਰੋਤਸਾਹਨ ਦਿੱਤਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲੀ ਸੋਚ ਨੂੰ ਆਗੇ ਵਧਾਇਆ। ਉਨ੍ਹਾਂ ਆਖਿਰ ‘ਚ ਕਿਹਾ ਕਿ ਜਦੋਂ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੇਗੀ, ਤਾਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਉਂਣਗੇ।

LEAVE A REPLY

Please enter your comment!
Please enter your name here