ਅੰਮ੍ਰਿਤਸਰ ‘ਚ ਭੀਖ ਮੰਗਣ ‘ਤੇ ਦਰਜ ਹੋਈ ਪਹਿਲੀ ਐਫਆਈਆਰ; ਪੁਲਿਸ ਨੇ ਬੱਚਿਆਂ ਨਾਲ ਭੀਖ ਮੰਗਣ ’ਤੇ ਕੀਤੀ ਕਾਰਵਾਈ; ਪੰਜਾਬ ਸਰਕਾਰ ਦੀ ਭੀਖ ਪ੍ਰਥਾ ਖਿਲਾਫ ਵਿੱਢੀ ਮੁਹਿੰਮ ਤਹਿਤ ਕੀਤੀ ਕਾਰਵਾਈ

0
17

ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਚੌਰਾਹਿਆਂ ‘ਤੇ ਭੀਖ ਮੰਗਣ ਦੀ ਪ੍ਰਥਾ ਖ਼ਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਅੰਮ੍ਰਿਤਸਰ ‘ਚ ਪਹਿਲੀ ਵੱਡੀ ਕਾਰਵਾਈ ਹੋਈ ਹੈ। ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ‘ਤੇ ਰਣਜੀਤ ਐਵਨਿਊ ਪੁਲਿਸ ਨੇ ਇੱਕ ਔਰਤ ਨਿਰਮਲਾ ਦੇ ਖ਼ਿਲਾਫ ਐਫਆਈਆਰ ਦਰਜ ਕੀਤੀ ਹੈ, ਜੋ ਬੱਚਿਆਂ ਨੂੰ ਅੱਗੇ ਕਰਕੇ ਗੱਡੀਆਂ ਕੋਲੋਂ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਕਿ ਇਹ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ ‘ਤੇ ਹੋਈ। ਸਰਕਾਰ ਹੁਣ ਇਹ ਵੀ ਜਾਂਚੇਗੀ ਕਿ ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਬੱਚੇ ਕਿਨ੍ਹਾਂ ਦੇ ਨੇ।
ਇਸ ਸੰਬੰਧੀ ਡੀਸੀ ਦਫਤਰ ਵੱਲੋਂ ਜਾਰੀ ਹੁਕਮਾਂ ਅਧੀਨ ਰਣਜੀਤ ਐਵਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਔਰਤ ਦੇ ਖ਼ਿਲਾਫ ਭੀਖ ਮੰਗਣ ਦਾ ਪਹਿਲਾ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਗੱਡੀਆਂ ਕੋਲ ਜਾ ਕੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਇਹ ਐਕਸ਼ਨ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ‘ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਹਨ, ਅਤੇ ਕੀ ਬੱਚੇ ਉਨ੍ਹਾਂ ਦੇ ਹੀ ਹਨ ਜਾਂ ਨਹੀਂ। ਜ਼ਿਕਰ ਯੋਗ ਹੈ ਕਿ ਇਹ ਅੰਮ੍ਰਿਤਸਰ ਦੀ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਸਾਫ਼ ਹੈ—ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here