ਪੰਜਾਬ ਜਲੰਧਰ ਦੇ ਰੁੜਕਾ ਕਲਾਂ ਇਲਾਕੇ ’ਚ ਲਾਸ਼ ਬਰਾਮਦ; ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸ਼ੱਕ; ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - July 14, 2025 0 25 Facebook Twitter Pinterest WhatsApp ਜਲੰਧਰ ਅਧੀਨ ਆਉਂਦੇ ਰੁੜਕਾ ਕਲਾਂ ਇਲਾਕੇ ਵਿਚ ਇਕ ਸਖਸ਼ ਦੀ ਲਾਸ਼ ਬਰਾਮਦ ਹੋਣ ਦੀ ਖਬਰ ਐ। ਮ੍ਰਿਤਕ ਦੀ ਪਛਾਣ ਰੇਸ਼ਮ ਲਾਲ ਪੁੱਤਰ ਸਾਧੂ ਰਾਮ ਵਾਸੀ ਬੀੜ ਬੰਸੀਆਂ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਰੇਸ਼ਮ ਲਾਲ ਸਾਈਕਲ ਤੇ ਸਵਾਰ ਹੋ ਕੇ ਰੁੜਕਾ ਕਲਾ ਤੋਂ ਆਪਣੇ ਪਿੰਡ ਬੀੜ ਬੰਸੀਆਂ ਵੱਲ ਨੂੰ ਜਾ ਰਹੇ ਸੀ ਕਿ ਅਚਾਨਕ ਝੋਨੇ ਦੇ ਖੇਤਾਂ ਵਿਚ ਮੂੰਹ ਭਾਰ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਉਸਨੂੰ ਹਾਰਟ ਅਟੈਕ ਦਾ ਦੌਰਾ ਪੈਣ ਜਾਂ ਫਿਰ ਗਰਮੀ ਦੇ ਕਾਰਨ ਡਿਗਣ ਦੌਰਾਨ ਪਾਣੀ ਵਿੱਚ ਸਾਹ ਨਾ ਆਉਣ ਨਾਲ ਹੋਈ ਹੋ ਸਕਦੀ ਐ। ਮੌਕੇ ਤੇ ਪਹੁੰਚੇ ਸਰਪੰਚ ਅਵਤਾਰ ਸਿੰਘ ਬਾਸੀ ਨੇ ਦੱਸਿਆ ਕਿ ਮ੍ਰਿਤਕ ਰੇਸ਼ਮ ਲਾਲ ਦਾ ਵਿਵਹਾਰ ਪਿੰਡ ਵਿੱਚ ਬਹੁਤ ਵਧੀਆ ਸੀ, ਉਸਦੇ ਪਰਿਵਾਰ ਵਿੱਚ ਪਤਨੀ ਸ਼ੀਲਾ ਦੇਵੀ ਅਤੇ ਦੋ ਬੱਚੇ ਅਮਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਨ ਜੋ ਦੋਨੋਂ ਹੀ ਵਿਦੇਸ਼ ਵਿੱਚ ਹਨ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।