ਪੰਜਾਬ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚੋਂ ਟੂਟੀ ਚੋਰ ਕਾਬੂ; ਸਕਿਉਰਟੀ ਗਾਰਡਾਂ ਨੇ ਕਾਬੂ ਕਰ ਕੀਤਾ ਪੁਲਿਸ ਹਵਾਲੇ By admin - July 14, 2025 0 19 Facebook Twitter Pinterest WhatsApp ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਸੁਰੱਖਿਆ ਸਟਾਫ ਵੱਲੋਂ ਇਕ ਨੌਜਵਾਨ ਨੂੰ ਟੂਟੀਆਂ ਚੋਰੀ ਕਰਨ ਦੇ ਇਲਜਾਮ ਹੇਠ ਕਾਬ ਕੀਤਾ ਐ। ਸੁਰੱਖਿਆ ਮੁਲਾਜਮਾਂ ਨੇ ਮੁਲਜਮ ਦੇ ਕਬਜੇ ਵਿਚੋਂ ਚੋਰੀਸ਼ੁਦਾ ਟੂਟੀਆਂ ਤੇ ਪਲਾਸ ਬਰਾਮਦ ਕੀਤਾ ਐ। ਜਾਣਕਾਰੀ ਅਨੁਸਾਰ ਇਹ ਨੌਜਵਾਨ ਹਸਪਤਾਲ ਦੀ ਛੇਵੀਂ ਮੰਜਿਲ ਤੋਂ ਟੂਟੀਆਂ ਖੋਲ੍ਹ ਰਿਹਾ ਸੀ। ਸ਼ੱਕ ਪੈਣ ਤੇ ਸੁਰੱਖਿਆਂ ਮੁਲਾਜਮਾਂ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ, ਜਿਸ ਨੂੰ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ। ਸੁਰੱਖਿਆ ਮੁਲਾਜਮਾਂ ਦਾ ਕਹਿਣਾ ਐ ਕਿ ਇਸ ਮਾਮਲੇ ਵਿਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਨੇ, ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਚੋਰ ਨੂੰ ਹਿਰਾਸਤ ਵਿਚ ਲੈ ਕੇ ਆਪਣੀ ਨਾਲ ਲੈ ਗਏ। ਪੁਲਿਸ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਾਉਣ ਦਾ ਭਰੋਸਾ ਦਿੱਤਾ ਐ।